Health Alert: ਸਮੋਸਾ ਅਤੇ ਜਲੇਬੀ ਦੋਵੇਂ ਭਾਰਤ ਵਿੱਚ ਬਹੁਤ ਮਸ਼ਹੂਰ ਪਕਵਾਨ ਹਨ, ਪਰ ਇਨ੍ਹਾਂ ਦਾ ਇਤਿਹਾਸ ਮੱਧ ਪੂਰਬ ਅਤੇ ਪਰਸ਼ੀਆ ਤੋਂ ਹੈ। ਸਮੋਸਾ ਇੱਕ ਭਰਿਆ ਹੋਇਆ ਪੇਸਟਰੀ ਹੈ ਜੋ ਸ਼ਾਇਦ 10ਵੀਂ ਸਦੀ ਤੋਂ ਪਹਿਲਾਂ ਮੱਧ ਪੂਰਬ ਵਿੱਚ ਬਣਾਇਆ ਗਿਆ ਸੀ। ਜਲੇਬੀ, ਇੱਕ ਮਿੱਠੀ, ਸ਼ਰਬਤ ਵਾਲੀ ਮਿਠਾਈ, ਪਰਸ਼ੀਆ ਵਿੱਚ ਉਤਪੰਨ ਹੋਈ ਸੀ ਅਤੇ ਇਸਨੂੰ ਜੁਲਾਬੀਆ ਜਾਂ ਜ਼ੁਲਬੀਆ ਵਜੋਂ ਜਾਣਿਆ ਜਾਂਦਾ ਸੀ। ਇਹ ਪਕਵਾਨ ਵਪਾਰੀਆਂ ਅਤੇ ਹਮਲਾਵਰਾਂ ਰਾਹੀਂ ਭਾਰਤ ਪਹੁੰਚੇ।ਸਮੋਸਾ ਅਤੇ ਜਲੇਬੀ ਦੋਵੇਂ ਭਾਰਤੀ ਪਕਵਾਨਾਂ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੇ ਹਨ, ਪਰ ਇਨ੍ਹਾਂ ਦੀਆਂ ਜੜ੍ਹਾਂ ਮੱਧ ਪੂਰਬ ਅਤੇ ਪਰਸ਼ੀਆ ਤੱਕ ਮਿਲ ਸਕਦੀਆਂ ਹਨ।
ਇਸ ਰਾਹੀਂ, ਨਾਗਰਿਕਾਂ ਨੂੰ ਇਨ੍ਹਾਂ ਭੋਜਨਾਂ ਵਿੱਚ ਖੰਡ ਅਤੇ ਤੇਲ ਦੀ ਮਾਤਰਾ ਬਾਰੇ ਸੁਚੇਤ ਕੀਤਾ ਜਾਣਾ ਹੈ। ਖਾਸ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਲੱਡੂ ਤੋਂ ਲੈ ਕੇ ਵੜਾ ਪਾਵ ਅਤੇ ਪਕੌੜੇ ਤੱਕ ਕਈ ਭੋਜਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਕੈਫੇ ਅਤੇ ਹੋਰ ਜਨਤਕ ਥਾਵਾਂ ‘ਤੇ ਚੇਤਾਵਨੀਆਂ ਲਗਾਈਆਂ ਜਾਣਗੀਆਂ।
ਸਰਕਾਰ ਜੰਕ ਫੂਡ ਬਾਰੇ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਉੱਤਰ ਭਾਰਤ ਦੇ ਵਿੱਚ ਜਿੱਥੇ ਕਿ ਸਮੋਸਾ ਲੱਡੂ ਅਤੇ ਜਲੇਬੀਆਂ ਕਿਸੀ ਵੀ ਖੁਸ਼ੀ ਦੇ ਮੌਕੇ ਜਾਂ ਆਮ ਤੌਰ ਤੇ ਵੀ ਲੋਕੀ ਖਾਂਦੇ ਨੇ ਕਿ ਉੱਥੇ ਵਾਰਨਿੰਗ ਲਗਾ ਕੇ ਲੋਕਾਂ ਵੱਲੋਂ ਉਸ ਤੇ ਕੋਈ ਰੋਕ ਕੀਤੀ ਜਾਵੇਗੀ ਇਹ ਦੇਖਣਾ ਬੜਾ ਦਿਲਚਸਪ ਰਹੇਗਾ।
ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤੇ ਇੱਥੇ ਨਾਸ਼ਧਾਈ ਜਲੇਬੀਆਂ ਦੇ ਨਾਲ ਕੀਤਾ ਜਾਂਦਾ ਅਤੇ ਹਰਿਆਣਾ ਦੇ ਗੋਹਾਨਾ ਦੀ ਜਲੇਬੀ ਪਿਛਲੇ ਸਾਲ ਹੋਏ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਫੇਮਸ ਰਹੀ ਕਈ ਰਾਜਨੀਤਿਕ ਤੰਜ ਵੀ ਜਲੇਬੀਆਂ ਉੱਤੇ ਕਸੇ ਗਏ ਅਤੇ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ ਭਾਜਪਾ ਸਰਕਾਰ ਵੱਲੋਂ ਹੀ ਜਲੇਬੀਆਂ ਵੰਡੀਆਂ ਗਈਆਂ ਸੀ ਹੁਣ ਉਹ ਗੁਹਾਣਾ ਦੀ ਜਲੇਬੀ ਤੇ ਜੇਕਰ ਵਾਰਨਿੰਗ ਲੱਗ ਜਾਂਦੀ ਹੈ ਤੇ ਫਿਰ ਇਸ ਦੇ ਨਾਲ ਕੀ ਅਸਰ ਹੋਏਗਾ ਇਹ ਤੁਸੀਂ ਆਪ ਸੋਚ ਸਕਦੇ ਹੋ ।
ਦੱਸਿਆ ਜਾ ਰਿਹਾ ਹੈ ਕਿ ਹੁਣ ਸਮੋਸੇ ਅਤੇ ਜਲੇਬੀ ਵਰਗੇ ਪ੍ਰਸਿੱਧ ਨਾਸ਼ਤੇ ਵਿੱਚ ਸਿਗਰਟ ਵਾਂਗ ਚੇਤਾਵਨੀਆਂ ਦਿੱਤੀਆਂ ਜਾਣਗੀਆਂ। ਦਰਅਸਲ, ਬੱਚਿਆਂ ਵਿੱਚ ਮੋਟਾਪਾ ਅਤੇ ਸ਼ਹਿਰੀ ਨੌਜਵਾਨਾਂ ਵਿੱਚ ਜ਼ਿਆਦਾ ਭਾਰ ਚਿੰਤਾ ਵਧਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਕੇਂਦਰੀ ਸਿਹਤ ਮੰਤਰਾਲੇ ਨੇ ਚੇਤਾਵਨੀ ਚਿੰਨ੍ਹ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਸਿਹਤ ਮੰਤਰਾਲੇ ਨੇ ਏਮਜ਼ ਸਮੇਤ ਕਈ ਕੇਂਦਰੀ ਸੰਸਥਾਵਾਂ ਨੂੰ ਅਜਿਹੇ ਪੋਸਟ ਲਗਾਉਣ ਦੇ ਆਦੇਸ਼ ਦਿੱਤੇ ਹਨ, ਜਿਸ ਵਿੱਚ ਇਹ ਸਪੱਸ਼ਟ ਤੌਰ ‘ਤੇ ਲਿਖਿਆ ਹੋਵੇ ਕਿ ਹਰ ਰੋਜ਼ ਨਾਸ਼ਤਾ ਕਰਦੇ ਸਮੇਂ ਕਿੰਨੀ ਲੁਕਵੀਂ ਚਰਬੀ ਅਤੇ ਖੰਡ ਖਾਧੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਜੰਕ ਫੂਡ ‘ਤੇ ਤੰਬਾਕੂ ਵਰਗੀ ਚੇਤਾਵਨੀ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਹਲਵਾਈ ਪ੍ਰੇਮ ਜੋ ਕਿ ਪਿਛਲੇ 50 ਸਾਲਾਂ ਤੋਂ ਹਲਵਾਈ ਦਾ ਕੰਮ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਲੇਬੀਆਂ ਤੇ ਸਮੋਸਿਆਂ ਦੀ ਬਹੁਤ ਵਿਕਰੀ ਹੁੰਦੀ ਹੈ ਥੋੜਾ ਜਿਹਾ ਮੌਸਮ ਬਦਲਿਆ ਨਹੀਂ ਤੇ ਲੋਕ ਜਲੇਬੀਆਂ ਅਤੇ ਸਮੋਸੇ ਖਰੀਦਣ ਦੇ ਲਈ ਆ ਜਾਂਦੇ ਨੇ ਇਸ ਦਾ ਇਤਿਹਾਸ ਬਹੁਤ ਪੁਰਾਣਾ ਕਈ ਹਜ਼ਾਰਾਂ ਸਾਲ ਪਹਿਲਾਂ ਤੋ ਸਮੋਸਾ ਸਾਡੇ ਭਾਰਤ ਦੇ ਵਿੱਚ ਚੱਲਦਾ ਆਇਆ ਹੈ । ਖਾਸ ਕਰ ਬਾਰਿਸ਼ ਦੇ ਮੌਸਮ ਦੇ ਵਿੱਚ ਲੋਕ ਜਿਆਦਾ ਅਜਿਹੀ ਚੀਜ਼ਾਂ ਖਰੀਦਣ ਦੇ ਲਈ ਆ ਜਾਂਦੇ ਨੇ। ਵਾਰਨਿੰਗ ਦਾ ਸਰ ਨਜ਼ਰ ਨਹੀਂ ਆਵੇਗਾ।
ਉੱਥੇ ਹੀ ਸਮੋਸਾ ਅਤੇ ਜਲੇਬੀਆਂ ਦੀ ਦੁਕਾਨ ਦੇ ਮਾਲਿਕ ਹਰਮੇਲ ਕੇਸਰੀ ਦਾ ਕਹਿਣਾ ਹੈ ਕਿ ਸਮੋਸਾ ਤੇ ਜਲੇਬੀ ਸਾਡੇ ਕਲਚਰ ਦੇ ਨਾਲ ਜੁੜਿਆ ਹੋਇਆ ਜੇਕਰ ਬੰਦ ਹੀ ਕਰਨਾ ਤੇ ਪਿੱਜ਼ਾ ਬਰਗਰ ਜਿਹੜਾ ਕਿ ਅੰਗਰੇਜ਼ਾਂ ਦੀ ਸ਼ੁਰੂਆਤ ਹੈ ਉਹਨਾਂ ਨੇ ਬਣਾਈ ਸੀ ਉਸਨੂੰ ਬੰਦ ਕੀਤਾ ਜਾਵੇ ਇਸ ਦੇ ਨਾਲ ਅਬੈਸਟੀ ਵੰਡਦੀ ਹੈ ਸਮੋਸਿਆਂ ਅਤੇ ਜਲੇਬੀਆਂ ਨਾਲ ਨਹੀਂ ਹਾਂ ਸਰਕਾਰ ਕੁਝ ਸੋਚ ਰਹੀ ਹੈ ਤੇ ਜਰੂਰ ਅਸੀਂ ਉਸਦੀ ਪਾਲਨਾ ਕਰਨਗੇ ਲੇਕਿਨ ਕਲਚਰ ਦੇ ਨਾਲ ਜੁੜੀਆਂ ਚੀਜ਼ਾਂ ਤੇ ਨਕੇਲ ਕਸਦੇ ਵੇ ਸਰਕਾਰ ਨੂੰ ਸਾਡੇ ਲੰਬੇ ਸਮੇਂ ਤੋਂ ਚਲਦੇ ਆ ਰਹੇ ਜਿਵੇਂ ਜਦੋਂ ਭਗਵਾਨ ਸ੍ਰੀ ਰਾਮ ਅਯੋਧਿਆ ਵਾਪਸ ਆਏ ਸੀ ਤਦ ਜਲੇਬੀਆਂ ਵੰਡੀਆਂ ਗਈਆਂ ਸੀ ਉਸ ਬਾਰੇ ਵੀ ਸੋਚਣਾ ਚਾਹੀਦਾ ਜਦੋਂ ਕਿ ਪਿਜ਼ਾ ਬਰਗਰ ਇਹ ਸਾਰੀ ਚੀਜ਼ਾਂ ਨੂੰ ਬੈਨ ਕਰ ਦੇਣਾ ਚਾਹੀਦਾ ਜਿਹੜੀ ਕਿ ਸਾਡੇ ਬੱਚਿਆਂ ਦੀ ਅਤੇ ਸਾਡੀ ਸਿਹਤਾਂ ਦੇ ਲਈ ਖਰਾਬ ਮੰਨੇ ਜਾਂਦੇ ਨੇ ਅਤੇ ਹੈ ਵੀ।
Byte Harmel kesari,shop owner
ਇਸ ਰਾਹੀਂ ਨਾਗਰਿਕਾਂ ਨੂੰ ਉਨ੍ਹਾਂ ਵਿੱਚ ਖੰਡ ਅਤੇ ਤੇਲ ਦੀ ਮਾਤਰਾ ਬਾਰੇ ਸੁਚੇਤ ਕੀਤਾ ਜਾਣਾ ਹੈ। ਖਾਸ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਲੱਡੂ ਤੋਂ ਲੈ ਕੇ ਵੜਾ ਪਾਵ ਅਤੇ ਪਕੌੜੇ ਤੱਕ ਬਹੁਤ ਸਾਰੇ ਭੋਜਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਕੈਫੇ ਅਤੇ ਹੋਰ ਜਨਤਕ ਥਾਵਾਂ ‘ਤੇ ਚੇਤਾਵਨੀਆਂ ਲਗਾਈਆਂ ਜਾਣਗੀਆਂ।
ਪੀਜੀਆਈ ਦੇ ਪ੍ਰੋਫੈਸਰ ਡਾਕਟਰ ਜੀਐਸ ਠਾਕੁਰ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਬਹੁਤ ਅੱਛਾ ਹੈ ਕਿਉਂਕਿ ਇੱਕ ਵਿਅਕਤੀ ਕੀ ਖਾ ਰਿਹਾ ਉਹ ਸਿੱਖੀ ਨਿਊਟਰੀਸ਼ਨ ਦੀ ਵੈਲਿਊ ਹੈ ਉਸਨੂੰ ਪਤਾ ਹੋਣੀ ਚਾਹੀਦੀ ਹੈ ਇਸ ਕਰਕੇ ਜੇਕਰ ਤੁਸੀਂ ਸਮੋਸਾ ਡਿਲੇਬੀ ਖਾ ਰਹੇ ਹੋ ਇਹ ਤੁਹਾਨੂੰ ਪਤਾ ਹੋਏਗਾ ਕਿ ਤੁਸੀਂ ਕਿੰਨਾ ਮਿੱਠਾ ਤੇ ਕਿੰਨਾ ਫੈਡ ਦਾ ਸੇਵਨ ਕਰ ਰਹੇ ਹੋ ਉਹਨਾਂ ਨੇ ਦੱਸਿਆ ਕਿ ਜਲੇਬੀ ਸਮੋਸੇ ਦੇ ਵਿੱਚ ਕਿੰਨਾ ਫੈਟ ਹ ਉਸ ਦੇ ਸਾਈਜ਼ ਤੋਂ ਕੀ ਪਤਾ ਲੱਗ ਸਕਦਾ ਕਿਉਂਕਿ ਕਈ ਥਾਵਾਂ ਤੇ ਜਲੇਬੀਆਂ ਦਾ ਸਾਈਜ਼ ਬੜਾ ਹੁੰਦਾ ਅਤੇ ਕਈ ਥਾਵਾਂ ਤੇ ਛੋਟਾ।
ਉਹਨਾਂ ਨੇ ਦੱਸਿਆ ਕਿ ਜਿਸ ਤੇਲ ਨੂੰ ਹਲਵਾਈ ਅਤੇ ਰੈਸਟੋਰੈਂਟ ਜਾਂ ਹੋਟਲ ਵਾਲੇ ਵਰਤਦੇ ਨੇ ਉਹ ਦੋ ਤੋਂ ਜਿਆਦਾ ਵਾਰ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਟਰਾਂਜਿਟ ਫੈਟ ਹੁੰਦਾ ਜਿਸ ਦੇ ਨਾਲ ਕਈ ਹੋਰ ਸਿਹਤ ਦੇ ਲਈ ਹਾਨੀਕਾਰਕ ਬਿਮਾਰੀਆਂ ਹੁੰਦੀਆਂ ਹਾਰਟ ਸਟਰੋਪ ਵੀ ਉਸ ਤੋਂ ਆ ਸਕਦਾ ਇਸ ਕਰਕੇ ਤੇਲ ਦੀ ਵਰਤੋਂ ਸਹੀ ਢੰਗ ਨਾਲ ਅਤੇ ਉਸਦੇ ਵਿੱਚ ਕੀ ਕੰਟੈਂਟ ਹੈ ਉਸ ਨੂੰ ਲੈ ਕੇ ਹੋਣੀ ਚਾਹੀਦੀ ਹੈ ਖਾਸ ਕਰ ਸਰਸੋਂ ਦਾ ਤੇਲ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਡਿਫਾਈਨ ਅਤੇ ਵਨਸਪਤੀ ਤੋਂ ਬਚਣਾ ਚਾਹੀਦਾ।
ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚੋਂ 40 ਪ੍ਰਤੀਸ਼ਤ ਲੋਕ ਜਿਹੜੇ ਨੇ ਉਹ ਬੀਜ ਨੇ ਯਬਸਿਟੀ ਦੇ ਸ਼ਿਕਾਰ ਨੇ ਹਰਿਆਣਾ ਦੇ ਵਿੱਚ ਵੀ ਇਹੀ ਹਾਲਾਤ ਹੈ ਲੇਕਿਨ ਪੰਜਾਬ ਨਾਲੋਂ ਘੱਟ ਹੈ ਯਾਨੀ ਕਿ ਖਾਨ ਪਾਨ ਦੇ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ ਉਸ ਦਾ ਸਿੱਧਾ ਅਸਰ ਸਿਹਤ ਤੇ ਪੈ ਰਿਹਾ ਜੰਗ ਫੂਡ ਤੇ ਤਾਂ ਰੋਕ ਲੱਗ ਹੀ ਰਹੀ ਹੈ ਲੇਕਿਨ ਹੁਣ ਟਰਡੀਸ਼ਨਲ ਫੂਡ ਜਿਹੜਾ ਕਿ ਸਿਹਤ ਦੇ ਲਈ ਠੀਕ ਨਹੀਂ ਹੈ ਉਸਦੀ ਕੀ ਨਟਰੀਸ਼ਨਲ ਵੈਲ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹਾਲਾਂਕਿ ਇਹ ਸਾਡੇ ਕਲਚਰ ਦੇ ਨਾਲ ਜੁੜੀ ਹੋਈ ਫੂਡ ਨੇ ਲੇਕਿਨ ਫਿਰ ਵੀ ਇਸ ਨਿਊਟਰੀਸ਼ਨ ਵੈਲਿਊ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ।