Amritsar Road Accident: ਹਾਦਸੇ ‘ਚ ਸਕੂਲ ਬੱਸ ਨੇ ਐਕਟੀਵਾ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਰਕੇ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
School Bus Collides with Activa: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਵੱਡਾ ਹਾਦਸਾ ਵਾਪਰਿਆ। ਜਿੱਥੇ ਮਾਨਾਂਵਾਲਾ ਹਸਪਤਾਲ ਦੇ ਸਾਹਮਣੇ ਭਿਆਨਕ ਐਕਸੀਡੈਂਟ ਹੋਇਆ। ਇਸ ਹਾਦਸੇ ‘ਚ ਸਕੂਲ ਬੱਸ ਨੇ ਐਕਟੀਵਾ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਰਕੇ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹਸਪਤਾਲ ਤੋਂ ਦਵਾਈ ਲੈ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਅਤੇ ਸੜਕ ਪਾਰ ਕਰਨ ਲਈ ਉਸ ਨੇ ਐਕਟੀਵਾ ਰੋਕੀ, ਪਰ ਸਕੂਲ ਬੱਸ ਓਵਰ ਸਪੀਡ ਹੋਣ ਕਰਕੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਬੱਸ ਸਿਧਾ ਆ ਕੇ ਐਕਟੀਵਾ ‘ਚ ਜਾ ਵੱਜੀ।

ਇਸੇ ਦੌਰਾਨ ਐਕਟਿਵਾ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਿੰਦਰ ਸਿੰਘ ਵਜੋਂ ਹੋਈ ਹੈ। ਜੋ ਬੰਡਾਲਾ ਪਿੰਡ ਦਾ ਰਹਿਣ ਵਾਲਾ ਹੈ।