ਤਲਵੰਡੀ ਚੌਧਰੀਆਂ ਰੋਡ ਤੇ ਭਰੇ ਪਾਣੀ ‘ਚ ਬੱਸ ਹੋਈ ਬੰਦ, ਬੱਚਿਆਂ ਨੂੰ ਰੈਸਕਿਊ ਕਰ ਬਾਹਰ ਕੱਢਿਆ ਗਿਆ | ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨਰਕ ਬਣੀ
Sultanpur Lodhi: ਸੁਲਤਾਨਪੁਰ ਲੋਧੀ ਵਿਚ ਅੱਜ ਸਵੇਰੇ ਹੋਏ ਭਾਰੀ ਮੀਂਹ ਨੇ ਜਿੱਥੇ ਮੌਸਮ ਨੂੰ ਠੰਢਕ ਦਿੱਤੀ, ਉੱਥੇ ਹੀ ਸ਼ਹਿਰ ਵਾਸੀਆਂ ਲਈ ਨਰਕ ਭਰੀ ਜ਼ਿੰਦਗੀ ਦਾ ਹਿਸਾ ਵੀ ਲਿਖ ਦਿੱਤਾ। ਕਰਮਜੀਤਪੁਰ ਤੋਂ ਆਉਂਦੇ ਰੋਡ ਤੇ ਬਣੇ ਅੰਡਰ ਰੇਲਵੇ ਬ੍ਰਿਜ ਦੇ ਹੇਠਾਂ ਭਰੇ ਪਾਣੀ ਵਿੱਚ ਇਕ ਨਿੱਜੀ ਸਕੂਲ ਦੀ ਵੈਨ ਫਸ ਗਈ, ਜਿਸ ਵਿਚ ਸਵਾਰ ਬੱਚਿਆਂ ਦੀ ਜ਼ਿੰਦਗੀ ਖ਼ਤਰੇ ‘ਚ ਪੈ ਗਈ।
ਕਿਸ ਤਰ੍ਹਾਂ ਘਟਿਆ ਹਾਦਸਾ?
ਅੱਜ ਸਵੇਰੇ, ਤਲਵੰਡੀ ਚੌਧਰੀਆਂ ਰੋਡ ਰਾਹੀਂ ਆ ਰਹੀ ਸਕੂਲ ਵੈਨ ਬਰਸਾਤ ਕਰਕੇ ਅੰਡਰਬ੍ਰਿਜ ‘ਚ ਭਰੇ ਪਾਣੀ ਵਿੱਚ ਬੰਦ ਹੋ ਗਈ। ਡਰਾਈਵਰ ਦੀ ਲਾਪਰਵਾਹੀ ਕਰਕੇ ਵੈਨ ਪਾਣੀ ‘ਚ ਦਾਖ਼ਲ ਹੋਈ, ਜਿਸ ਤੋਂ ਬਾਅਦ ਇੰਜਣ ਬੰਦ ਹੋ ਗਿਆ। ਬੱਚਿਆਂ ਨੂੰ ਬਹੁਤ ਮੁਸ਼ਕਲ ਨਾਲ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਕਿਸੇ ਵੀ ਵੱਡੀ ਦੁਰਘਟਨਾ ਤੋਂ ਬਚ ਜਾਣ ‘ਤੇ ਲੋਕਾਂ ਨੇ ਸੱਥ ਲਿਆ ਪਰ ਸਿਸਟਮ ਅਤੇ ਪ੍ਰਸ਼ਾਸਨ ਉੱਤੇ ਸਵਾਲ ਉਠਣ ਲਾਜ਼ਮੀ ਹੋ ਗਏ ਹਨ।
ਨਗਰ ਕੌਂਸਲ ਦੇ ਦਾਅਵੇ ਰਹੇ ਫੇਲ
ਸ਼ਹਿਰ ਦੇ ਮੱਖੀ ਸੜਕਾਂ, ਗਲੀਆਂ, ਨਾਲੀਆਂ ਤੇ ਨੀਵਾਂ ਇਲਾਕਾ ਗੋਡੇ-ਗੋਡੇ ਪਾਣੀ ‘ਚ ਡੁੱਬ ਚੁੱਕਾ ਹੈ। ਨਗਰ ਕੌਂਸਲ ਵੱਲੋਂ ਦਾਅਵਾ ਕੀਤੇ ਸੀਵਰੇਜ ਤੇ ਸਟਾਰਮ ਵਾਟਰ ਸਿਸਟਮ ਦੇ ਕੰਮਾਂ ਦੀ ਹਕੀਕਤ ਪਾਣੀ ਵਿੱਚ ਝਲਕ ਗਈ ਹੈ।
ਸ਼ਹਿਰ ਵਾਸੀਆਂ ਦੀ ਚੀਖ – “ਕਦੋਂ ਮਿਲੇਗੀ ਨਰਕ ਤੋਂ ਮੁਕਤੀ?”
ਲੋਕਾਂ ਦਾ ਕਹਿਣਾ ਹੈ ਕਿ ਤਿੰਨ ਸਾਲਾਂ ਤੋਂ ਉਡੀਕ ਰਹੇ ਵਿਕਾਸ ਕਾਰਜ ਹਜੇ ਤੱਕ ਵੀ ਪੂਰੇ ਨਹੀਂ ਹੋਏ। ਮਿੱਟੀ ਦੇ ਧੱਸਣ ਨਾਲ ਸਿਵਲ ਹਸਪਤਾਲ ਸਾਹਮਣੇ ਮੱਕੀ ਭਰੇ ਟਰੱਕ ਪਲਟ ਗਏ, ਜਿਸ ਨਾਲ ਆਵਾਜਾਈ ਠੱਪ ਹੋ ਗਈ ਤੇ ਦਰਸ਼ਨਾਰਥੀਆਂ ਤੋਂ ਲੈ ਕੇ ਮਰੀਜ਼ਾਂ ਤੱਕ, ਹਰ ਕਿਸੇ ਨੂੰ ਮੁਸ਼ਕਲ ਆਈ।
ਵੋਟਾਂ ਲਈ ਲੰਬਾ ਦਿੱਤਾ ਜਾ ਰਿਹਾ ਇੰਤਜ਼ਾਰ?
ਲੋਕਾਂ ਨੇ ਦੋਸ਼ ਲਾਇਆ ਕਿ ਸਰਕਾਰ ਵਿਕਾਸ ਕਾਰਜਾਂ ਨੂੰ ਜਾਣ-ਬੁਝ ਕੇ ਲੰਬਾ ਲਾ ਰਹੀ ਹੈ, ਤਾਂ ਜੋ ਚੋਣਾਂ ਸਮੇਂ ਇਹਨਾਂ ਦਾ ਉਲਲੇਖ ਕਰਕੇ ਵੋਟਾਂ ਲਈ ਲੋਕਾਂ ਨੂੰ ਧੋਖਾ ਦਿੱਤਾ ਜਾ ਸਕੇ।
ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੀ ਅਪੀਲ
ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਤੁਰੰਤ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਤਾਂ ਜੋ ਲੋਕਾਂ ਦੀ ਨਰਕ ਭਰੀ ਜ਼ਿੰਦਗੀ ਨੂੰ ਕੋਈ ਰਾਹਤ ਮਿਲ ਸਕੇ।
ਨਿੱਜੀ ਸਕੂਲਾਂ ਲਈ ਵੀ ਚੇਤਾਵਨੀ
ਬੱਸ ਡਰਾਈਵਰਾਂ ਵਲੋਂ ਅਣਗਹਿਲੀ ਦੀਆਂ ਘਟਨਾਵਾਂ ਬੱਚਿਆਂ ਦੀ ਜ਼ਿੰਦਗੀ ਖ਼ਤਰੇ ‘ਚ ਪਾ ਰਹੀਆਂ ਹਨ। ਸਿੱਖਿਆ ਵਿਭਾਗ ਅਤੇ ਸਕੂਲ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਐਸੀਆਂ ਬੇਸਮਝੀਆਂ ਹਾਦਸਿਆਂ ਨੂੰ ਜਨਮ ਨਾ ਦੇਣ।