Punjab News; ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਭਲਾਈਆਣਾ ਦੀ ਜਲ ਘਰ ਦੀ ਟੈਂਕੀ ‘ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਨੌਜਵਾਨ ਦੇ ਪਰਿਵਾਰਿਕ ਮੈਬਰਾਂ ਨੇ ਕਥਿਤ ਦੋਸ਼ ਲਾਏ ਹਨ। ਕਿ ਉਹਨਾਂ ਦਾ ਬੇਟਾ ਨਸ਼ੇ ਦੀਆਂ ਗੋਲੀਆਂ ਖਾਣ ਦਾ ਆਦੀ ਸੀ ਅਤੇ ਉਹ ਪਿੰਡ ‘ਚੋਂ ਹੀ ਨਸ਼ੀਲੀਆਂ ਗੋਲੀਆਂ ਲੈਣ ਗਿਆ ਅਤੇ ਉਹਨਾਂ ਵਿਅਕਤੀਆਂ ਉਸ ਨਾਲ ਬਦਸਲੂਕੀ ਕੀਤੀ। ਉਹਨਾਂ ਇਕ ਵੀਡੀਓ ਦਿਖਾਉਂਦਿਆ ਕਿਹਾ ਕਿ ਇਹ ਮੌਤ ਤੋਂ ਪਹਿਲਾ ਦੀ ਵੀਡੀਓ ਹੈ ਜਿਸ ਵਿਚ ਤਕ ਸਾਰੀ ਗੱਲਬਾਤ ਦੱਸ ਰਿਹਾ ਕਿ ਉਸਨੂੰ ਪੈਸੇ ਲੱਭੇ ਸਨ ਅਤੇ ਉਹਨਾਂ ਨੇ ਪੈਸੇ ਵੀ ਖੋਹ ਲਏ ਅਤੇ ਮਾਰਕੁੱਟ ਕੀਤੀ। ਫਿਲਹਾਲ ਪਿੰਡ ਦੇ ਜਲਘਰ ਦੀ ਪਾਣੀ ਵਾਲੀ ਡਿੱਗੀ ਚੋਂ ਲਾਸ਼ ਮਿਲਣ ਕਾਰਨ ਪਿੰਡ ‘ਚ ਡਰ ਦਾ ਮਾਹੌਲ ਹੈ। ਇਸ ਸਬੰਧੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮਾਮਲੇ ਸਬੰਧੀ ਡੀ.ਐਸ.ਪੀ. ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਮ੍ਰਿਤਿਕ ਦੀ ਪਤਨੀ ਦੇ ਬਿਆਨਾਂ ਤੇ ਤਿਨ ਜਾਣਿਆ ਤੇ ਮਾਮਲਾ ਦਰਜ ਕਰ ਅਗੇ ਜਾਂਚ ਕੀਤੀ ਜਾ ਰਹੀ ਹੈ ਗੋਲੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਕਿਹਾ ਕੀ ਜਾਂਚ ਚਲ ਰਹੀ ਹੈ । ਜੇਕਰ ਇਹ ਮਾਮਲਾ ਨਸ਼ੇ ਨਾਲ ਸੰਭਾਧਿਤ ਹੋਇਆ ਤਾਂ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ।

ਏ.ਆਈ. ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏ.ਆਈ. ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ ਜਿਨ੍ਹਾਂ ਏ.ਆਈ. ਪਲੇਟਫਾਰਮਾਂ ਨੂੰ...