Punjab News; ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿਖੇ ਕੂੜੇ ਦੇ ਢੇਰ ਵਿੱਚੋਂ ਮੈਡੀਕਲ ਵੇਸਟ ਅਤੇ ਐਕਸਪਾਇਰ ਦਵਾਈਆਂ ਸਿੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਸਰਜਨ ਨੇ ਪੜਤਾਲ ਦੇ ਹੁਕਮ ਜਾਰੀ ਕੀਤੇ ਹਨ ਅਤੇ ਐਸਐਮਓ ਅਤੇ ਡਰੱਗ ਇੰਸਪੈਕਟਰ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਹੈ। ਇਸ ਟੀਮ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਅਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਾਣਕਾਰੀ ਦੇ ਮੁਤਾਬਕ ਨਵੀਂ ਅਨਾਜ ਮੰਡੀ ਵਿਖੇ ਲੱਗੇ ਕੂੜੇ ਦੇ ਢੇਰ ਵਿੱਚ ਮੈਡੀਕਲ ਵੇਸਟ ਅਤੇ ਐਕਸਪਾਇਰ ਦਵਾਈਆਂ ਪਈਆਂ ਸਨ ਜਿਸ ਦੀ ਸੂਚਨਾ ਸਿਹਤ ਵਿਭਾਗ ਕੋਲੇ ਪੁੱਜੀ ਤਾਂ ਵਿਭਾਗ ਨੇ ਇਸ ਮਾਮਲੇ ਵਿੱਚ ਪੜਤਾਲ ਦਾ ਕੰਮ ਸ਼ੁਰੂ ਕੀਤਾ ਇੱਥੇ ਪਈਆਂ ਐਕਸਫੈਰ ਦਵਾਈਆਂ ਦੇ ਨਾਲ ਨਾਲ ਕੁਝ ਪਰਚੀਆਂ ਅਤੇ ਦਵਾਈਆਂ ਦੇ ਬਿੱਲ ਵੀ ਮਿਲੇ ਹਨ ਜੋ ਕਿ ਇਥੋਂ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਨਾਲ ਸੰਬੰਧਿਤ ਹਨ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਐਕਸਪਾਇਰ ਦਵਾਈਆਂ ਅਤੇ ਮੈਡੀਕਲ ਵੇਸਟ ਮੈਡੀਕਲ ਕਾਲਜ ਹਸਪਤਾਲ ਵੱਲੋਂ ਸਿਟੀ ਹੋ ਸਕਦੀ ਹੈ। ਜੋ ਦਵਾਈਆਂ ਕੂੜੇ ਦੇ ਢੇਰ ਵਿੱਚ ਸਿੱਟੀਆਂ ਗਈਆਂ ਹਨ ਇਹਨਾਂ ਵਿੱਚੋਂ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੇ ਵਿੱਚ ਗਰੀਬ ਮਰੀਜ਼ਾਂ ਨੂੰ ਵੱਡੀਆਂ ਜਾਂਦੀਆਂ ਹਨ ਅਤੇ ਗਰੀਬਾਂ ਨੂੰ ਨਾ ਵੰਡੇ ਜਾਣ ਕਾਰਨ ਐਕਸਪਾਇਰ ਹੋਈਆਂ ਇਹ ਦਵਾਈਆਂ ਹਸਪਤਾਲ ਵੱਲੋਂ ਕੂੜੇ ਵਿੱਚ ਸਿੱਟ ਦਿੱਤੀਆਂ ਗਈਆਂ।
ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿਵਲ ਸਰਜਨ ਫਰੀਦਕੋਟ ਵੱਲੋਂ ਇਸ ਮਾਮਲੇ ਦੀ ਪੜਤਾਲ ਲਈ ਟੀਮ ਬਣਾਈ ਗਈ ਹਨ ਜਿਸ ਵਿੱਚ ਉਨ੍ਹਾਂ ਸਮੇਤ ਡਰੱਗ ਇੰਸਪੈਕਟਰ ਅਤੇ ਦੋ ਫਾਰਮਰਸਿਸਟ ਵੀ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਜੋ ਵੀ ਤੱਥ ਸਾਹਮਣੇ ਆਣਗੇ, ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।