Sidhu Moosewala World Tour 2025: ਸਾਰੇ ਜਾਣਦੇ ਹੀ ਹਨ ਕਿ “ਸਾਈਨ ਟੂ ਵਾਰ 2026 ਵਰਲਡ ਟੂਰ” ਮੂਸੇਵਾਲਾ ਦੇ ਹੋਲੋਗ੍ਰਾਫਿਕ ਵਰਲਡ ਟੂਰ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
Sidhu Moosewala World Tour ‘Signed To God’: ਪੰਜਾਬ ਦੇ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਸਾਲ ਹੋ ਚੁੱਕੇ ਹਨ। ਇਸ ਦੇ ਨਾਲ ਹੀ ਉਸ ਦੀ ਟੀਮ ਨੇ ਬੀਤੇ ਕੁਝ ਸਮਾਂ ਪਹਿਲਾਂ ਸਿੱਧੂ ਦੇ ਵਰਲਡ ਟੂਰ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਉਸ ਦੇ ਫੈਨਸ ਸਿੱਧੂ ਦੇ ਵਰਲਡ ਟੂਰ ਬਾਰੇ ਜਾਣਕਾਰੀ ਲਈ ਐਕਸਾਈਟਿਡ ਹਨ।
ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ “ਸਾਈਨ ਟੂ ਵਾਰ 2026 ਵਰਲਡ ਟੂਰ” ਮੂਸੇਵਾਲਾ ਦੇ ਹੋਲੋਗ੍ਰਾਫਿਕ ਵਰਲਡ ਟੂਰ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਪਰ ਸਵਾਲ ਇਹ ਸੀ ਕਿ ਇਹ ਸਭ ਕਿਵੇਂ ਹੋਵੇਗਾ। ਇਸ ਟੂਰ ਵਿੱਚ, ਮਰਹੂਮ ਸੁਪਰਸਟਾਰ 3-ਡੀ ਪ੍ਰੋਜੈਕਸ਼ਨ ਤਕਨਾਲੋਜੀ ਨਾਲ ਸਟੇਜ ‘ਤੇ ਵਾਪਸ ਆਵੇਗਾ, ਜੋ ਫੈਨਸ ਨੂੰ ਇੱਕ ਅਜਿਹਾ ਅਹਿਸਾਸ ਦੇਵੇਗਾ ਜਿਵੇਂ ਮੂਸੇਵਾਲਾ ਖੁਦ ਉੱਥੇ ਹੋਵੇ।
ਇਸ ਤਕਨਾਲੋਜੀ ਵਿੱਚ, ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਅਸਲੀ ਆਵਾਜ਼ ਅਤੇ ਗੀਤਾਂ ਨਾਲ ਸਟੇਜ ‘ਤੇ ਹੋਵੇਗਾ, ਚਾਰੇ ਪਾਸੇ 3D ਵਿਜ਼ੂਅਲ ਦਾ ਜਾਦੂ ਹੋਵੇਗਾ। ਇਸ ਤੋਂ ਪਹਿਲਾਂ ਵੀ, ਟੂਪੈਕ, ਮਾਈਕਲ ਜੈਕਸਨ ਅਤੇ ਵਿਟਨੀ ਹਿਊਸਟਨ ਵਰਗੇ ਲੈਜੇਂਡਸ ਨੂੰ ਇਸ ਤਰ੍ਹਾਂ ਡਿਜੀਟਲ ਰੂਪ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ। ਪਰ ਹੋਲੋਗ੍ਰਾਫੀ ਦਾ ਜਾਦੂ ਸਿਰਫ਼ ਸੰਗੀਤ ਤੱਕ ਹੀ ਸੀਮਤ ਨਹੀਂ ਹੈ।
ਇਸ ਸਮੇਂ, ਮੂਸੇਵਾਲਾ ਦੀ ਟੀਮ ਵੱਲੋਂ ਅਗਲੇ ਐਲਾਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉਸਦੇ ਫੈਨਸ ਲਈ, ਇਹ ਸਿਰਫ਼ ਇੱਕ ਟੂਰ ਨਹੀਂ ਹੈ, ਸਗੋਂ ਸਿੱਧੂ ਮੂਸੇਵਾਲਾ ਦੀ ਯਾਦ, ਸੰਘਰਸ਼ ਅਤੇ ਮਿਊਜ਼ਿਕ ਨੂੰ ਜ਼ਿੰਦਾ ਰੱਖਣ ਦਾ ਇੱਕ ਮੌਕਾ ਹੈ। ਜਦੋਂ ਤੱਕ ਅਧਿਕਾਰਤ ਐਲਾਨ ਨਹੀਂ ਹੋ ਜਾਂਦਾ, ਫੈਨਸ ਇਸ ਪੋਸਟ ਨੂੰ ਇੱਕ ਉਮੀਦ, ਇੱਕ ਸ਼ਰਧਾਂਜਲੀ ਅਤੇ ਇੱਕ ਸੱਭਿਆਚਾਰਕ ਲਹਿਰ ਵਜੋਂ ਦੇਖ ਰਹੇ ਹਨ – ਜੋ ਸਾਬਤ ਕਰਦਾ ਹੈ ਕਿ ਭਾਵੇਂ ਸਿੱਧੂ ਮੂਸੇਵਾਲਾ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ ਹੈ, ਉਸਦੀ ਆਵਾਜ਼, ਵਿਚਾਰ ਅਤੇ ਪ੍ਰਭਾਵ ਅੱਜ ਵੀ ਓਨੇ ਹੀ ਜ਼ਿੰਦਾ ਹਨ।
ਜਾਣੋ ਕੀ ਹੈ ਹੋਲੋਗ੍ਰਾਫੀ
ਹੋਲੋਗ੍ਰਾਮ ਰੋਸ਼ਨੀ ਅਤੇ ਲੇਜ਼ਰ ਤੋਂ ਬਣੇ 3D ਈਮੇਜ ਹਨ। ਇਹ ਚਿੱਤਰ ਹਵਾ ਵਿੱਚ ਤੈਰਦਾ ਹੈ ਅਤੇ ਤੁਹਾਡੇ ਦ੍ਰਿਸ਼ਟੀਕੋਣ ਦੇ ਅਨੁਸਾਰ ਕੋਣ ਬਦਲਦਾ ਹੈ, ਜਿਵੇਂ ਕਿ ਇਹ ਇੱਕ ਅਸਲੀ ਵਸਤੂ ਹੈ। ਇਸ ਵਿੱਚ ਮੋਸ਼ਨ ਕੈਪਚਰ ਅਤੇ ਰੀਅਲ-ਟਾਈਮ ਰੈਂਡਰਿੰਗ ਤਕਨਾਲੋਜੀ ਸ਼ਾਮਲ ਹੈ, ਜੋ ਇਸ ਚਿੱਤਰ ਨੂੰ ਜ਼ਿੰਦਾ ਦਿਖਾਉਂਦੀ ਹੈ।
ਫਿਲਮਾਂ ਤੋਂ ਫੈਸ਼ਨ ਤੱਕ
‘ਆਇਰਨ ਮੈਨ’ ਵਰਗੀਆਂ ਫਿਲਮਾਂ ਵਿੱਚ ਟੋਨੀ ਸਟਾਰਕ ਦਾ ਫਲੋਟਿੰਗ 3D ਇੰਟਰਫੇਸ ਹੋਲੋਗ੍ਰਾਫੀ ਦੀ ਇੱਕ ਉਦਾਹਰਣ ਹੈ। ਇਹ ਕਨਸੈਪਟ ਦਹਾਕੇ ਪਹਿਲਾਂ ‘ਸਟਾਰ ਵਾਰਜ਼’ ਵਿੱਚ ਦਿਖਾਇਆ ਗਿਆ ਸੀ।
ਯੂਨੀਵਰਸਲ ਸਟੂਡੀਓਜ਼ ਅਤੇ ਡਿਜ਼ਨੀ ਥੀਮ ਪਾਰਕਾਂ ਵਿੱਚ ਹੋਲੋਗ੍ਰਾਮਾਂ ਰਾਹੀਂ ਹੈਰੀ ਪੋਟਰ ਅਤੇ ਸਟਾਰ ਵਾਰਜ਼ ਦੀ ਦੁਨੀਆ ਨੂੰ ਜੀਵਨ ਵਿੱਚ ਲਿਆਂਦਾ ਜਾਂਦਾ ਹੈ। ਫੈਸ਼ਨ ਦੀ ਦੁਨੀਆ ਵਿੱਚ, ਵੱਡੇ ਬ੍ਰਾਂਡ ਹੋਲੋਗ੍ਰਾਫਿਕ ਰੈਂਪ ਸ਼ੋਅ ਰਾਹੀਂ ਰਨਵੇਅ ‘ਤੇ ਡਿਜੀਟਲ ਮਾਡਲ ਪੇਸ਼ ਕਰਦੇ ਹਨ।