Truck Crushes Cyclist: ਤੇਜ਼ ਰਫ਼ਤਾਰ ਟਰੱਕ ਵਾਲੇ ਨੇ ਸਾਈਕਲ ਵਾਲੇ ਨੂੰ ਕੁਝ ਨੀ ਸਮਝਿਆ ਅਤੇ ਸੜਕ ‘ਤੇ ਇੱਕ ਪਾਸੇ ਸਾਈਕਲ ‘ਤੇ ਜਾਂਦੇ ਮਜ਼ਦੂਰ ਨੂੰ ਟੱਕਰ ਮਾਰ ਦਿੱਤੀ।
Road Accident in Dhuri: ਸੜਕਾਂ ‘ਤੇ ਤੇਜ਼ ਰਫ਼ਤਾਰ ਦਾ ਕਹਿਰ ਅਕਸਰ ਦੇਖਣ ਨੂੰ ਮਿਲਦਾ ਹੈ। ਲੋਕਾਂ ਦੀ ਤੇਜ਼ ਰਫ਼ਤਾਰ ਕਿਸੇ ਨਾ ਕਿਸੇ ਦੀ ਜ਼ਿੰਦਗੀ ‘ਤੇ ਭਾਰੀ ਪੈਂਦੀ ਹੈ। ਤਾਜ਼ਾ ਮਾਮਲਾ ਹੈ ਧੂਰੀ ਦਾ ਹੈ। ਜਿੱਥੇ ਸੰਗਰੂਰ ਤੋਂ ਮਲੇਰਕੋਟਲਾ ਵੱਲ ਜਾ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਾਈਡ ‘ਤੇ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਤੇਜ਼ ਰਫ਼ਤਾਰ ਟਰੱਕ ਵਾਲੇ ਨੇ ਸਾਈਕਲ ਵਾਲੇ ਨੂੰ ਕੁਝ ਨੀ ਸਮਝਿਆ ਅਤੇ ਸੜਕ ‘ਤੇ ਇੱਕ ਪਾਸੇ ਸਾਈਕਲ ‘ਤੇ ਜਾਂਦੇ ਮਜ਼ਦੂਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮਾਮਲਾ 15 ਜੁਲਾਈ ਸਵੇਰ 9 ਵਜੇ ਦਾ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ ਤੋਂ ਬਾਅਦ ਮਜ਼ਦੂਰ ਦੇ ਗੰਭੀਰ ਸੱਟਾਂ ਲੱਗਿਆ ਹਨ। ਜਿਸ ਨੂੰ ਧੂਰੀ ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ। ਜਿੱਥੇ ਉਸਦਾ ਇਲਾਜ਼ ਹੋ ਰਿਹਾ ਹੈ।
ਉਧਰ ਮਾਮਲੇ ਨੂੰ ਲੈ ਕੇ ਪੁਲਿਸ ਕਹਿ ਰਹੀ ਹੈ ਕਿ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੱਕ ਵਾਲੇ ਦੀ ਤਲਾਸ਼ ਜਾਰੀ ਹੈ।