Punjab Road Accident: ਸੜਕ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ‘ਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ।
Road Accident in Sangrur: ਸੰਗਰੂਰ ‘ਚ ਦਰਦਨਾਕ ਭਿਆਨਕ ਸੜਕ ਹਾਦਸਾ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਤੋਂ ਧੂਰੀ ਰੋਡ ‘ਤੇ ਇੱਕ ਟਰਾਲੇ ਦੇ ਨਾਲ ਸਕੂਟੀ ਦੀ ਜ਼ਬਰਦਸਤ ਟੱਕਰ ਹੋਈ। ਜਿਸ ਕਰਕੇ ਸੰਗਰੂਰ ਬਾਜ਼ਾਰ ਚੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਸੜਕ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ‘ਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਇੰਨਾ ਹੀ ਨਹੀਂਂ ਨੌਜਵਾਨ ਦੇ ਸਿਰ ਦਾ ਇੱਕ ਟੁਕੜਾ ਟਰਾਲੇ ਦੇ ਟਾਇਰ ਵਿੱਚ ਫਸ ਗਿਆ। ਟਰਾਲਾ ਇਸ ਸਿਰ ਦੇ ਟੁਕੜੇ ਨੂੰ 30 ਮੀਟਰ ਅੱਗੇ ਤੱਕ ਘੜੀਸ ਕੇ ਲੈ ਗਿਆ।

ਸੜਕ ਹਾਦਸੇ ਨੂੰ ਦੇਖ ਕੇ ਟਰਾਲੇ ਦਾ ਡਰਾਈਵਰ ਟਰਾਲੇ ਨੂੰ ਫਲਾਈ ਓਵਰ ‘ਤੇ ਹੀ ਖੜ੍ਹਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਉਧਰ ਪੁਲਿਸ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਆਰੰਭੀ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਹੈ। ਜਦੋਂ ਕਿ ਹਾਦਸੇ ਦਾ ਸ਼ਿਕਾਰ ਹੋਏ ਦੂਸਰੇ ਨੌਜਵਾਨ ਦਾ ਨਾਮ ਸੰਦੀਪ ਸੀ, ਜੋ ਨਾਭੇ ਦੇ ਨਜ਼ਦੀਕੀ ਪਿੰਡ ਛੀਟਾਵਾਲਾ ਦਾ ਰਹਿਣ ਵਾਲਾ ਸੀ।