Road accident in southern Mexico ;- ਦੱਖਣੀ ਮੈਕਸਿਕੋ ਦੇ ਤਬਾਸਕੋ ਰਾਜ ਵਿੱਚ ਇੱਕ ਭਿਆਨਕ ਸੜਕ ਦੁਰਘਟਨਾ ਵਾਪਰੀ, ਜਿਸ ਵਿੱਚ ਘੱਟੋ-ਘੱਟ 41 ਲੋਕਾਂ ਦੇ ਜਾਨ ਗੁਆਉਣ ਦਾ ਖ਼ਦਸ਼ਾ ਹੈ। ਇਹ ਹਾਦਸਾ ਸ਼ਨੀਵਾਰ ਸਵੇਰੇ ਇਕ ਜਿਹੇ ਛੋਟੇ ਸ਼ਹਿਰ ਐਸਕਾਰਸੇਗਾ ਦੇ ਨੇੜੇ ਹੋਇਆ, ਜਦੋਂ ਇੱਕ ਯਾਤਰੀ ਬੱਸ ਦੀ ਟੱਕਰ ਇੱਕ ਟ੍ਰੇਲਰ ਨਾਲ ਹੋ ਗਈ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਜੱਲ ਕੇ ਖ਼ਤਮ ਹੋ ਗਈ।
ਹਾਦਸਾ ਕਿਵੇਂ ਵਾਪਰਿਆ?
ਟੂਰ ਓਪਰੇਟਰ ‘ਟੂਰਸ ਅਕੋਸਟਾ’ ਦੇ ਮੁਤਾਬਕ, ਬੱਸ ਵਿੱਚ ਕੁੱਲ 48 ਯਾਤਰੀ ਸਵਾਰ ਸਨ ਅਤੇ ਇਹ ਕੈਂਕੂਨ ਤੋਂ ਤਬਾਸਕੋ ਵੱਲ ਜਾ ਰਹੀ ਸੀ। ਕੰਪਨੀ ਨੇ ਇਸ ਦੁੱਖਦਾਈ ਘਟਨਾ ’ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਬੱਸ ਨਿਰਧਾਰਤ ਗਤੀ ਸੀਮਾ ਦੇ ਅੰਦਰ ਹੀ ਚੱਲ ਰਹੀ ਸੀ।
ਜਾਂਚ ਅਤੇ ਰਾਹਤ ਕਾਰਜ ਜਾਰੀ
ਤਬਾਸਕੋ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕੀ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮ੍ਰਿਤਕਾਂ ਦੀ ਪਹਿਚਾਣ ਕਰਨ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਚੱਲ ਰਹੀ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ, ਇਸ ਮਾਮਲੇ ਦੀ ਜਾਂਚ ਕੈਂਪੇਚੇ ਦੇ ਕੈਂਡੇਲਾਰੀਆ ਨਗਰ ਨਿਗਮ ਦੇ ਅਭਿਯੋਜਕ ਦਫ਼ਤਰ ਵਿੱਚ ਕੀਤੀ ਜਾਵੇਗੀ। ਇਸ ਕਾਰਨ ਪੀੜਤ ਪਰਿਵਾਰਾਂ ਨੂੰ ਲਾਜ਼ਮੀ ਪ੍ਰਕਿਰਿਆਵਾਂ ਲਈ ਇਸ ਵਿਭਾਗ ਨਾਲ ਸੰਪਰਕ ਕਰਨਾ ਪਵੇਗਾ।