power supply to farmers during paddy season:ਬਿਜਲੀ ਮੰਤਰੀ ਡਾ. ਹਰਭਜਨ ਸਿੰਘ ਈ.ਟੀ.ਓ. ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਬਿਜਲੀ ਮੰਤਰੀ ਵੱਲੋਂ ਅੱਜ 26 ਅਪ੍ਰੈਲ ਨੂੰ ਗੋਇੰਦਵਾਲ ਵਿਖੇ ਜੀਕੇਵੀ ਥਰਮਲ ਪਾਵਰ ਪਲਾਂਟ ਦਾ ਦੌਰਾ ਕੀਤਾ ਹੈ। ਆਮ ਜਨਤਾ ਨੂੰ 24 ਘੰਟੇ ਬਿਜਲੀ ਦੇਣ ਦੇ ਨਾਲ-ਨਾਲ ਬਿਜਲੀ ਮੰਤਰੀ ਨੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਗੋਇੰਦਵਾਲ ਥਰਮਲ ਪਲਾਂਟ ‘ਚ 540 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕੀਤਾ ਜਾਵੇਗਾ। ਜਿਸਦੇ ਨਾਲ ਬਿਜਲੀ ਸਪਲਾਈ ‘ਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਕਿਹਾ ਕਿ 125 ਮੈਗਾਵਾਟ ਦਾ ਸੋਲਰ ਪਲਾਂਟ ਵੀ ਲਗਾਇਆ ਜਾਵੇਗਾ। ਜਿਸ ਨਾਲ ਸੂਰਜੀ ਬਿਜਲੀ ਉਤਪਾਦ ਕਰਕੇ ਲੋੜੀਂਦੀ ਸਪਲਾਈ ਵਜੋਂ ਵਰਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਗੋਵਿੰਦ ਵਾਲ ਥਰਮਲ ਪਲਾਂਟ ਨੂੰ 10 ਨਵੇਂ ਐਸਡੀਓ ਵੀ ਦਿੱਤੇ ਜਾਣਗੇ।
ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ, ਜਿਸ ਦੇ ਨਾਲ ਬਿਜਲੀ ਉਤਪਾਦਨ ‘ਚ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ।