Punjab Floods Situation; ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਵੇਈ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਮਲਸੀਆਂ ਨਜ਼ਦੀਕ ਪਿੰਡਾਂ ਅਤੇ ਕਸਬਿਆਂ ਦੇ ਇਲਾਕੇ ਦੇ ਨਾਲ ਸੰਬੰਧਿਤ ਪਿੰਡ ਸਰਾਏ ਖਾਮ, ਸਹਾਰੀਵਾਲ, ਢੱਡੇ ਹੁੰਦਲ ਵਿੱਚ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਚੁੱਕੀਆ ਹਨ।
ਵੇਈ ਵਿੱਚ ਹੜ੍ਹ ਨਾਲ ਕਰੀਬ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਹਨ। ਹਾਲੇ ਪੁਰਾਣੇ ਜ਼ਖਮ ਅੱਲ੍ਹੇ ਸਨ ਕਿ 2025 ਵਿੱਚ ਮੁੜ ਤੋਂ ਵੇਈ ਨੇ ਇੱਥੇ ਵੱਡੀ ਮਾਰ ਮਾਰੀ ਹੈ।