Barnala News: ਕਿਸਾਨ ਭਰਾਵਾਂ ਨੇ ਦੱਸਿਆ ਕਿ ਪਿਛਲੀ ਰਾਤ ਨੂੰ ਜਦੋਂ ਘਰ ਵਿੱਚ ਸੁੱਤੇ ਪਏ ਸੀ ਤਾਂ ਚੋਰ ਬੇਖੌਫ ਹੋਕੇ ਘਰ ਦੀਆਂ ਤਾਕੀਆਂ ਤੋੜ ਕੇ ਘਰ ਵਿੱਚ ਦਾਖਲ ਹੋਏ। ਚੋਰਾਂ ਨੇ ਦੋਵੇ ਘਰਾਂ ਦੇ ਕਮਰਿਆਂ ਵਿੱਚੋਂ ਪੇਟੀਆਂ, ਬੈਡ, ਅਲਮਾਰੀਆਂ ਚੋਂ ਸਮਾਨ ਚੋਰੀ ਕੀਤਾ।
Thieves at Tapa Mandi-Alike Road: ਬਰਨਾਲਾ ਦੀ ਤਪਾ ਮੰਡੀ-ਆਲੀਕੇ ਰੋਡ ‘ਤੇ ਕੋਠੇ ਬੁਟੀਕੇ ਵਿਖੇ ਖੇਤਾਂ ‘ਚ ਰਹਿਣ ਵਾਲੇ ਕਿਸਾਨ ਭਰਾਵਾਂ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਦੇ ਘਰ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਜਾਣਕਾਰੀ ਮੁਤਾਬਕ ਜਗਜੀਤ ਸਿੰਘ ਅਤੇ ਸੁਖਦੀਪ ਸਿੰਘ ਦੋਵੇਂ ਭਰਾਵਾਂ ਦੇ ਘਰੋਂ ਕਰੀਬ 3 ਲੱਖ 80 ਹਜ਼ਾਰ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੰਘੀ ਰਾਤ ਚੋਰਾਂ ਨੇ ਬੇਖੌਫ ਹੋਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਜਗਜੀਤ ਸਿੰਘ ਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਪਿਛਲੀ ਰਾਤ ਨੂੰ ਜਦੋਂ ਘਰ ਵਿੱਚ ਸੁੱਤੇ ਪਏ ਸੀ ਤਾਂ ਚੋਰ ਬੇਖੌਫ ਹੋਕੇ ਘਰ ਦੀਆਂ ਤਾਕੀਆਂ ਤੋੜ ਕੇ ਘਰ ਵਿੱਚ ਦਾਖਲ ਹੋਏ। ਚੋਰਾਂ ਨੇ ਦੋਵੇ ਘਰਾਂ ਦੇ ਕਮਰਿਆਂ ਵਿੱਚੋਂ ਪੇਟੀਆਂ, ਬੈਡ, ਅਲਮਾਰੀਆਂ ਵਿੱਚੋਂ ਸਮਾਨ ਚੋਰੀ ਕੀਤਾ।
ਕਰੀਬ 3 ਲੱਖ ਦਾ ਸੋਨਾ ਤੇ 70 ਹਜ਼ਾਰ ਦੀ ਨਗਦੀ ਗਾਇਬ
ਪੀੜਤ ਕਿਸਾਨ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੀ ਦਿਨੀਂ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਤਾਂ ਅੱਜ ਸਵੇਰੇ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਿਆ। ਚੋਰ ਘਰ ਦੀ ਤਾਕੀ ਤੋੜ ਕੇ ਅੰਦਰ ਦਾਖਲ ਹੋਣ ਤੋਂ ਬਾਅਦ ਕਮਰੇ ਅੰਦਰ ਪਏ ਬੈਡ ਚੋਂ 3 ਲੱਖ ਦੀ ਕੀਮਤ ਵਾਲੇ ਤਿੰਨ ਤੋਲੇ ਸੋਨਾ ਜਿਨਾਂ ਵਿੱਚ (ਡੇਢ ਤੋਲੇ ਦੀ ਸੋਨੇ ਦੀ ਚੈਨ, ਤਿੰਨ ਸੋਨੇ ਦੀਆਂ ਛਾਪਾ, ਸੋਨੇ ਦੇ ਕੰਨਾਂ ਦੇ ਟੋਪਸ) ਤੋਂ ਇਲਾਵਾ ਘਰ ਵਿੱਚ 30 ਹਜ਼ਾਰ ਰੁਪਏ ਦੇ ਕਰੀਬ ਚੋਰ ਦੇ ਨਗਦੀ ਲੈ ਗਏ। ਕਿਸਾਨ ਜਗਜੀਤ ਸਿੰਘ ਦੀ ਕੁੱਲ 3 ਲੱਖ 50 ਹਜ਼ਾਰ ਰੁਪਏ ਦੇ ਕਰੀਬ ਚੋਰੀ ਹੋਈ ਹੈ।

ਇਸੇ ਤਰ੍ਹਾਂ ਕਿਸਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂਂ ਦੇ ਘਰ ਸਾਰੇ ਪਰਿਵਾਰਿਕ ਮੈਂਬਰ ਰਾਤ ਸਮੇਂ ਸੁੱਤੇ ਪਏ ਸੀ। ਉਨ੍ਹਾਂਂ ਨੂੰ ਚੋਰਾਂ ਦੇ ਖੜਕੇ ਦਾ ਕੁਝ ਵੀ ਪਤਾ ਨਹੀਂ ਲੱਗਿਆ। ਚੋਰਾਂ ਨੇ ਬੇਖੌਫ ਹੋਕੇ ਕਮਰੇ ਵਿੱਚ ਪਈਆਂ ਪੇਟੀਆ, ਅਲਮਾਰੀਆਂ ਫਰੋਲੀਆਂ ਜਿਨ੍ਹਾਂ ਚੋਂ 40 ਹਜ਼ਾਰ ਦੇ ਕਰੀਬ ਨਗਦੀ ਚੋਰ ਲੈ ਗਏ।
ਚੋਰਾਂ ਨੇ ਬੇਹੋਸ਼ ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਰਾ ਪਰਿਵਾਰ ਰਾਤ ਸਮੇਂ ਸੁੱਤਾ ਪਿਆ ਸੀ ਪਰ ਚੋਰਾਂ ਵੱਲੋਂ ਕੀਤੀ ਜਾ ਰਹੀ ਚੋਰੀ ਦੀ ਘਟਨਾ ਸਮੇਂ ਉਨ੍ਹਾਂ ਨੂੰ ਕੋਈ ਵੀ ਆਵਾਜ਼ ਸੁਣਾਈ ਨਹੀਂ ਦਿੱਤੀ। ਉਨ੍ਹਾਂ ਸ਼ੱਕ ਜਤਾਇਆ ਕਿ ਰਾਤ ਸਮੇਂ ਚੋਰਾਂ ਨੇ ਕੋਈ ਬੇਹੋਸ਼ੀ ਕਰਨ ਵਾਲੀ ਸਪਰੇਅ ਜਾਂ ਹੋਰ ਚੀਜ਼ ਨਾਲ ਉਨ੍ਹਾਂ ਨੂੰ ਬੇਹੋਸ਼ ਕੀਤਾ।
ਘਰ ਵਿੱਚ ਹੋਈ ਚੋਰੀ ਦੀ ਘਟਨਾ ਦਾ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਨੇੜਲੇ ਗੁਆਂਢੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਪਰਿਵਾਰਿਕ ਮੈਂਬਰਾਂ ਵੱਲੋਂ ਚੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ਨੂੰ ਲੈਕੇ ਪੁਲਿਸ ਥਾਣਾ ਤਪਾ ਮੰਡੀ ਦੇ ਐਸਐਚਓ ਸਰੀਫ ਖ਼ਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਇੱਕ ਚੋਰੀ ਦੀ ਘਟਨਾ ਦਾ ਪਤਾ ਲੱਗਾ। ਜਿਸ ਦੀ ਤਪਾ ਪੁਲਿਸ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਜਾਂਚ ਲਈ ਸਪੈਸ਼ਲ ਡੋਗ ਸਕੋਅਡ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਲਾਖਾ ਪਿੱਛੇ ਡੱਕਿਆ ਜਾ ਸਕੇ।