Punjab News; ਸੰਗਰੂਰ ਦੇ ਵਿੱਚ ਪਿਛਲੇ ਦਿਨੀ ਦੇਖਣ ਨੂੰ ਮਿਲ ਰਿਹਾ ਹੈ ਕਿ ਲਗਾਤਾਰ ਚੋਰਾਂ ਦੇ ਗਿਰੋਹ ਸੰਗਰੂਰ ਦੇ ਵਿੱਚ ਚੋਰੀਆਂ ਕਰ ਰਹੇ ਹਨ ਉਥੇ ਹੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚੋਰਾਂ ਦਾ ਗਰੁੱਪ ਸੰਗਰੂਰ ਦੀ ਇੱਕ ਕਲੋਨੀ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ,ਹਾਲਾਂਕਿ ਇਹ ਕੋਸ਼ਿਸ਼ ਚੋਰਾਂ ਦੀ ਨਾਕਾਮ ਰਹੀ ,ਪਰ ਫਿਰ ਵੀ ਵੱਖ ਵੱਖ ਗਰੁੱਪਾਂ ਦੇ ਵਿੱਚ ਆਉਣ ਨਾਲ ਸੰਗਰੂਰ ਸ਼ਹਿਰ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਚੋਰਾਂ ਦੇ ਇਹ ਗਰੁੱਪ ਚੋਰੀ ਤੋਂ ਇਲਾਵਾ ਕਿਸੇ ਵੀ ਘਰ ਦੇ ਵਿਅਕਤੀ ਨੂੰ ਜਾਨ ਮਾਲ ਦਾ ਨੁਕਸਾਨ ਵੀ ਕਰ ਸਕਦੇ ਹਨ ਕਿਉਂਕਿ ਇਹਨਾਂ ਕੋਲ ਤੇਜਧਾਰ ਹਥਿਆਰ ਵੀ ਹੁੰਦੇ ਹਨ, ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਗਿਰੋਹ ਵੱਲੋਂ ਲਗਾਤਾਰ ਲੋਕਾਂ ਦੇ ਘਰਾਂ ਵਿੱਚ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ,ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਕਲੋਨੀ ਦੇ ਵਿੱਚ ਗਸ਼ਤ ਹੋਣੀ ਸ਼ੁਰੂ ਹੋਈ ਹੈ ,ਪਰ ਇੱਕ ਵੱਡਾ ਸਵਾਲ ਖੜਾ ਇਹ ਹੋ ਰਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਨੂੰ ਪਹਿਲਾਂ ਤੋਂ ਹੀ ਪੁਖਤੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਇਸ ਤਰ੍ਹਾਂ ਦੇ ਗਿਰੋਹ ਘਰਾਂ ਦੇ ਵਿੱਚ ਚੋਰੀਆਂ ਨਾ ਕਰ ਸਕਣ ਅਤੇ ਨਾ ਹੀ ਕਿਸੇ ਨੂੰ ਕੋਈ ਜਾਨੀ ਨੁਕਸਾਨ ਕਰ ਸਕਣ।
ਉੱਥੇ ਹੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਕਿ ਇਹਨਾਂ ਚੋਰ ਦੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਉਹ ਆਪਣੇ ਗੁਪਤ ਸੂਤਰਾ ਦੇ ਹਵਾਲੇ ਤੋਂ ਇਨਾਂ ਦੇ ਪਿੱਛੇ ਲੱਗੇ ਹੋਏ ਹਨ ਅਤੇ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।