Theft In hoshiarpur; ਬੀਤੀ ਰਾਤ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਹਲਕੇ ਦੇ ਪਿੰਡ ਜੋਧਾ ਵਿੱਚ ਤਿੰਨ ਅਣਪਛਾਤੇ ਚੋਰਾਂ ਨੇ ਇੱਕ ਬਜ਼ੁਰਗ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਚੋਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੂਜੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਘਟਨਾ ਸਵੇਰੇ ਲਗਭਗ 1.30 ਵਜੇ ਵਾਪਰੀ, ਜਦੋਂ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲਾਂ ਨਾਲ ਲੈਸ ਤਿੰਨ ਚੋਰ ਸਵਰਗੀ ਗੁਰਦਿਆਲ ਸਿੰਘ ਦੀ ਪਤਨੀ ਬਖਸ਼ੀਸ਼ ਕੌਰ ਦੇ ਘਰ ਵਿੱਚ ਦਾਖਲ ਹੋਏ ਅਤੇ ਉਸ ਸਮੇਂ ਸੁੱਤੀ ਪਈ ਬਖਸ਼ੀਸ਼ ਕੌਰ (90) ਨੂੰ ਜਗਾਇਆ ਅਤੇ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਘਰ ਵਿੱਚੋਂ ਲਗਭਗ 40 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਚੋਰੀ ਕਰ ਲਏ। ਇਨ੍ਹਾਂ ਚੋਰਾਂ ਨੇ ਰਾਤ ਨੂੰ ਮਾਸਟਰ ਮਨਜੀਤ ਸਿੰਘ ਨਰਵਾਲ ਦੇ ਘਰ ਵਿੱਚ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਚੋਰਾਂ ਦੀ ਇਹ ਹਰਕਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ ‘ਤੇ ਅੱਜ ਸਵੇਰੇ ਟਾਂਡਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

16 ਸਾਲਾ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ, ਪਿਤਾ ਦੀ ਮੌਜੂਦਗੀ ‘ਚ ਬਰਾਮਦ ਹੋਈ ਧੀ ਦੀ ਲਾਸ਼
Bathinda News: ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਕਿਸੇ ਕੰਮ ਕਰਕੇ ਗਈ ਸੀ, ਘਰ 'ਚ ਲੜਕੀ ਦਾ ਪਿਤਾ ਅਤੇ ਲੜਕੀ ਇਕੱਲੇ ਸੀ ਪਰ ਜਦੋਂ ਘਰ ਵਾਪਸ ਆ ਕੇ ਦੇਖਿਆ ਤਾਂ ਲੜਕੀ ਬੈਡ 'ਤੇ ਪਈ ਸੀ। Girl Found dead in Her House: ਬਠਿੰਡਾ ਦੇ ਜੋਗੀ ਨਗਰ ਗਲੀ ਨੰਬਰ 5/3 'ਚ ਉਸ ਸਮੇਂ ਖ਼ੌਫ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ...