Punjab Police Sukhdev Singh Havildar; ਪੰਜਾਬ ਪੁਲਿਸ ਜਿੱਥੇ ਆਮ ਲੋਕਾਂ ਦੀ ਸੇਵਾ ਲਈ ਜਾਣੀ ਜਾਂਦੀ ਹੈ

ਉੱਥੇ ਹੀ ਫਿਰੋਜ਼ਪੁਰ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਤੇ ਤੈਨਾਤ ਸੁਖਦੇਵ ਸਿੰਘ ਹੌਲਦਾਰ, ਮਾਰਸ਼ਲ ਆਰਟ ਨਾਲ ਲੋਕਾਂ ਨੂੰ ਨਸ਼ੇ ਤੋਂ ਦੂਰ ਹੋਣ ਲਈ ਜਾਗਰੂਕ ਕਰ ਰਹੇ ਹਨ।

ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮਾਰਸ਼ਲ ਆਰਟ ਸਾਡੇ ਗੁਰੂਆਂ ਤੋਂ ਚਲਦੀ ਆ ਰਹੀ ਹੈ, ਜਿੱਥੇ ਇਸ ਨਾਲ ਸਾਡਾ ਸਰੀਰ ਵੀ ਫਿੱਟ ਰਹਿੰਦਾ ਹੈ ਅਤੇ ਬੰਦਾ ਨਸ਼ਿਆਂ ਤੋਂ ਦੂਰ ਅਤੇ ਗੁਰੂ ਦੇ ਨਾਲ ਜੁੜਦਾ ਹੈ।

ਉਹਨਾਂ ਦੱਸਿਆ ਕਿ ਜੋ ਬੱਚੇ ਮਾਰਸ਼ਲ ਆਰਟ ਸਿੱਖਣਾ ਚਾਹੁੰਦੇ ਹਨ ਤਾਂ ਉਹ ਉਹਨਾਂ ਨੂੰ ਜਰੂਰ ਸਿਖਾਉਣਗੇ। ਉਹਨਾਂ ਕਿਹਾ ਕਿ ਪਹਿਲ ਦੇ ਅਧਾਰ ‘ਤੇ ਮੈਨੂੰ ਡਿਊਟੀ ਹੈ

ਅਤੇ ਉਸ ਤੋਂ ਬਾਅਦ ਸ਼ਾਮ ਨੂੰ ਸਮਾਂ ਮਿਲੇਗਾ ਤਾ ਉਹਨਾਂ ਬੱਚਿਆਂ ਨੂੰ ਮਾਰਸ਼ਲ ਆਰਟ ਜਰੂਰ ਸਿਖਾਉਣਗੇ।