Wrong Oder Contro: ਬਾਹਰ ਖਾਣ ਵਾਲਿਆਂ ‘ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਸ਼ਾਕਾਹਾਰੀ ਖਾਣ ਖਾਣ ਵਾਲਿਆਂ ਨੂੰ ਹੁੰਦੀ ਹੈ। ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਕੋਈ ਸ਼ਾਕਾਹਾਰੀ ਖਾਣਾ ਮੰਗਵਾਉਂਦਾ ਹੈ ਅਤੇ ਕਿਸੇ ਦੀ ਅਣਗਹਿਲੀ ਕਰਕੇ ਖਈ ਵਾਰ ਸ਼ਾਕਾਹਾਰੀ ਲੋਕਾਂ ਨੂੰ ਮਾਸਾਹਾਰੀ ਖਾਣਾ ਪਰੋਸ ਦਿੱਤਾ ਜਾਂਦਾ ਹੈ। ਜਾਂ ਉਨ੍ਹਾਂ ਦੇ ਖਾਣੇ ‘ਚ ਮਾਸ ਜਾਂ ਕੋਈ ਅਜਿਹੀ ਚੀਜ਼ ਨਿਕਲ ਜਾਂਦੀ ਹੈ ਜਿਸ ਮਗਰੋਂ ਲੋਕਾਂ ਦਾ ਅਜਿਹੀਆਂ ਥਾਵਾਂ ਤੋਂ ਖਾਣਾ ਖਾਣ ਤੋਂ ਗੁਰੇਜ਼ ਹੀ ਕਰਨਾ ਪੈਂਦਾ ਹੈ।
ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਦੇਰ ਰਾਤ ਇੱਕ ਨਾਮੀ ਹੋਟਲ ਨੇ ਡੇਰਾ ਪ੍ਰੇਮੀਆਂ ਨੇ ਗੰਭੀਰ ਦੋਸ਼ ਲਗਾਏ ਹਨ। ਦਰਅਸਲ ਡੇਰਾ ਪ੍ਰੇਮੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਸੀਂ ਪੈਰੀ-ਪੈਰੀ ਪਨੀਰ ਦਾ ਆਰਡਰ ਦਿੱਤਾ ਸੀ ਅਤੇ ਸਟਾਫ ਨੇ ਸਾਨੂੰ ਪੈਰੀ ਪੈਰੀ ਚਿਕਨ ਲਿਆ ਦਿੱਤਾ, ਜਿਸ ਮਗਰੋਂ ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਡੇਰਾ ਪ੍ਰੇਮੀਆਂ ਨੇ ਕਿਹਾ ਕਿ ਜਦੋਂ ਅਸੀਂ ਇਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਤਾਂ ਹੋਟਲ ਵਾਲਿਆਂ ਨੇ ਆਪਣੀ ਗਲਤੀ ਮੰਨ ਮੁਆਫ਼ੀ ਮੰਗਣ ਦੀ ਥਾਂ ਬਿੱਲ ਮੁਆਫ਼ ਕਰਨ ਦੀ ਗੱਲ ਕੀਤੀ।
ਇਸ ਮਾਮਲੇ ਬਾਰੇੇ ਮੌਕੇ ‘ਤੇ ਪਹੁੰਚੀ ਮੀਡੀਆ ਨੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੈਨੇਜਰ ਨੇ ਕਿਹਾ ਕਿ ਮੈਨਿਊ ‘ਚ ਪੈਰੀ ਪੈਰੀ ਪੀਜ਼ਾ ਚਿਕਨ ਹੀ ਹੈ ਇਸ ਲਈ ਇਹੀ ਆਰਡਰ ਕੀਤਾ ਗਿਆ। ਮੀਡੀਆ ਨੇ ਮੈਨੇਜਰ ਨੂੰ ਕਿਹਾ ਕਿ ਜਿਸ ਨੇ ਆਰਡਰ ਲਿਆ ਹੈ ਉਸ ਨੂੰ ਬੁਲਾ ਕੇ ਗੱਲ ਕੀਤੀ ਜਾਵੇ, ਇਸ ‘ਤੇ ਪਹਿਲਾਂ ਤਾਂਂ ਮੈਨੇਜਰ ਟੀਮ ਮੈਂਬਰ ਨੂੰ ਲੁਕਾਉਂਦਾ ਨਜ਼ਰ ਆਇਆ ਪਰ ਬਾਅਦ ‘ਚ ਆਰਡਰ ਲੈਣ ਵਾਲਾ ਸਾਹਮਣੇ ਆਇਆ ਅਤੇ ਗੱਲਾਂ ਗੱਲਾਂ ‘ਚ ਉਸ ਨੇ ਕਬੂਲ ਕੀਤਾ ਕਿ ਖਾਣਾ ਖਾਣ ਆਏ ਡੇਰਾ ਪ੍ਰੇਮੀਆਂ ਨੇ ਸਿਰਫ ਪੈਰੀ ਪੈਰੀ ਕਿਹਾ ਸੀ।
ਉਥੇ ਹੀ ਹੁਣ ਇਸ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਸਾਡੇ ਨਾਲ ਹੋਇਆ ਅੱਗੇ ਤੋਂ ਕਿਸੇ ਨਾਲ ਵੀ ਨਾ ਹੋਵੇ ਅਸੀਂ ਇਨ੍ਹਾਂ ‘ਤੇ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਇਨ੍ਹਾਂ ਨੇ ਸਾਡਾ ਧਰਮ ਭ੍ਰਿਸ਼ਟ ਕਰ ਦਿੱਤਾ ਹੈ।