Jammu News: ਜੰਮੂ ਰੇਲਵੇ ਸਟੇਸ਼ਨ ’ਤੇ ਐਤਵਾਰ ਦੀ ਰਾਤ ਬੰਬ ਦੀ ਸੂਚਨਾ ਨਾਲ ਤਰਥੱਲੀ ਮਚ ਗਈ। ਇਕ ਅਣਜਾਣ ਵਿਅਕਤੀ ਵੱਲੋਂ ਕੀਤੀ ਗਈ ਫੋਨ ਕਾਲ ਵਿਚ ਸਟੇਸ਼ਨ ਦੇ ਪਰਿਸਰ ਵਿਚ ਬੰਬ ਜਾਂ ਵਿਸਫੋਟਕ ਸਮਾਨ ਹੋਣ ਦੀ ਗੱਲ ਕੀਤੀ ਗਈ, ਜਿਸ ਤੋਂ ਬਾਅਦ ਜਿਲਾ ਜੰਮੂ ਪੁਲਿਸ ਅਤੇ ਰੇਲਵੇ ਪੁਲਿਸ ਤੁਰੰਤ ਕਾਰਵਾਈ ‘ਚ ਲੱਗ ਗਈ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਸਟੇਸ਼ਨ ਦੇ ਪਰਿਸਰ ਨੂੰ ਖਾਲੀ ਕਰਵਾਇਆ ਅਤੇ ਸੁਰੱਖਿਆ ਬਲਾਂ ਨੇ ਡੂੰਘਾਈ ਨਾਲ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ, ਇਹ ਰਾਤ ਦਾ ਸਮਾਂ ਸੀ, ਇਸ ਲਈ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਗਿਣਤੀ ਕਾਫੀ ਘੱਟ ਸੀ।
ਬੰਬ ਨਿਰੋਧਕ ਦਸਤਿਆਂ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਪੂਰੇ ਸਟੇਸ਼ਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਰੇਲਵੇ ਕਰਮਚਾਰੀਆਂ ਨੂੰ ਸੁਰੱਖਿਆ ਦੇ ਨਜ਼ਰੀਏ ਨਾਲ ਸਟੇਸ਼ਨ ਦੇ ਸੁਰੱਖਿਅਤ ਸਥਾਨ ‘ਤੇ ਰੱਖਿਆ ਗਿਆ। ਲਗਪਗ ਦੋ ਘੰਟੇ ਚੱਲੀ ਤਲਾਸ਼ ਦੇ ਬਾਅਦ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਨਾਲ ਇਹ ਸਾਫ ਹੋ ਗਿਆ ਕਿ ਇਹ ਇਕ ਅਫ਼ਵਾਹ ਭਰੀ ਝੂਠੀ ਕਾਲ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਜਨਤਾ ਵਿਚ ਡਰ ਅਤੇ ਭ੍ਰਮ ਫੈਲਾਉਣ ਦੇ ਟੀਚੇ ਨਾਲ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਿਚ ਸ਼ਾਮਲ ਵਿਅਕਤੀ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਫੋਨ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਪ੍ਰਕਿਰਿਆ ‘ਚ ਲੱਗੀ ਹੋਈ ਹੈ। ਕਾਲ ਡੀਟੇਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਟੀਮ ਸਾਈਬਰ ਟਰੇਸਿੰਗ ‘ਚ ਜੁਟਿਆ ਹੋਇਆ ਹੈ। ਜੰਮੂ ਪੁਲਿਸ ਨੇ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣ। ਨਾਲ ਹੀ, ਝੂਠੀਆਂ ਸੂਚਨਾਵਾਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਤਲਬ
Amritsar News: ਜਥੇਦਾਰ ਗੜਗੱਜ ਨੇ ਹਰਜੋਤ ਸਿੰਘ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਆਪਣਾ ਪੱਖ ਰੱਖਣ ਲਈ ਮਿਤੀ 1 ਅਗਸਤ 2025 ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਤਲਬ ਕੀਤਾ ਹੈ। Harjot Singh and Director of Language Department: ਪੰਜਾਬ ਸਰਕਾਰ ਵੱਲੋਂ ਸ਼੍ਰੀਨਗਰ ਵਿਖੇ ਸ੍ਰੀ...