Punjab News: ਅੱਜ ਸਵੇਰੇ ਤਿੰਨ-ਚਾਰ ਨਕਾਬਪੋਸ਼ ਚੋਰ ਹੱਥਾਂ ਵਿੱਚ ਲੋਹੇ ਦੀ ਰਾਡ ਲੈ ਕੇ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਪਈ ਨਕਦੀ ਲੈ ਕੇ ਫਰਾਰ ਹੋ ਗਏ।
Ferozepur News: ਫਿਰੋਜ਼ਪੁਰ ਸ਼ਹਿਰ ਵਿੱਚ ਇਸ ਸਮੇਂ ਚੋਰਾਂ ਦੇ ਹੌਂਸਲੇ ਬੁਲੰਦੀਆਂ ‘ਤੇ ਹਨ। ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਵੇਂ ਕਾਨੂੰਨ-ਪੁਲਿਸ ਦਾ ਕੋਈ ਡਰ-ਖੌਫ਼ ਹੀ ਨਹੀਂ ਰਹਿ ਗਿਆ ਹੋਵੇ।
ਵਾਰਦਾਤ ਸਵੇਰ ਦੀ ਹੈ, ਜਿੱਥੇ ਅੱਜ ਸਵੇਰੇ ਤਿੰਨ-ਚਾਰ ਨਕਾਬਪੋਸ਼ ਚੋਰ ਹੱਥਾਂ ਵਿੱਚ ਲੋਹੇ ਦੀ ਰਾਡ ਲੈ ਕੇ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਪਈ ਨਕਦੀ ਲੈ ਕੇ ਫਰਾਰ ਹੋ ਗਏ। ਜਿਸਦੀ ਸਾਰੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ।

ਚੋਰੀ ਦੀਆਂ ਘਟਨਾਵਾਂ ਵਿੱਚ ਵਾਧੇ ਨੂੰ ਲੈ ਕੇ ਦੁਕਾਨਦਾਰ ਚਿੰਤਤ ਹਨ। ਦੁਕਾਨਦਾਰ ਨੇ ਕਿਹਾ ਕਿ ਅੱਜ ਸਵੇਰੇ ਚੋਰ ਆਏ ਤੇ ਸ਼ਟਰ ਤੋੜ ਕੇ ਪੈਸੇ ਲੈ ਕੇ ਫਰਾਰ ਹੋ ਗਏ। ਚੋਰ ਕਈ ਦਿਨਾਂ ਤੋਂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।