Allegations of rape of a minor girl; ਕਰੀਬ ਇੱਕ ਹਫਤਾ ਪਹਿਲਾ ਫਰੀਦਕੋਟ ਦੇ ਇੱਕ ਸਰਕਾਰੀ ਸਕੂਲ ਚ ਪੜਦੀ ਇੱਕ ਨਾਬਿਲਗ ਲੜਕੀ ਨਾਲ ਦੋ ਲੜਕਿਆਂ ਵੱਲੋਂ ਬਲਾਤਕਾਰ ਕਰਨ ਦੀ ਸ਼ਿਕਾਇਤ ਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਸੀ ਪ੍ਰੰਤੂ ਲੜਕੀ ਦੀ ਮਾਤਾ ਵੱਲੋਂ ਪੁਲਿਸ ਤੇ ਆਰੋਪ ਲਗਾਏ ਕੇ ਪੁਲਿਸ ਵੱਲੋਂ ਕਥਿਤ ਪੈਸੇ ਲੈਕੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਹਲੇ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ।ਦੂਜੇ ਪਾਸੇ ਪੁਲਿਸ ਨੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਇਸ ਮਾਮਲੇ ਚ ਜਾਂਚ ਚੱਲ ਰਹੀ ਹੈ ਜਿਸ ਤਰੀਕੇ ਦੇ ਵੀ ਤੱਥ ਸਾਹਮਣੇ ਆਉਣਗੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
ਇਸ ਸਬੰਧੀ ਲੜਕੀ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪਤੀ ਤੋ ਅਲੱਗ ਇੱਕ ਕਿਰਾਏ ਦੇ ਮਕਾਨ ਚ ਰਹਿ ਰਹੀ ਹੈ ਜਿਥੇ ਉਸਦੇ ਮਾਲਕ ਮਕਾਨ ਦੇ ਬੇਟੇ ਵੱਲੋਂ ਉਸਦੀ ਲੜਕੀ ਜੋ ਸਕੂਲ ਜਾਣ ਲਈ ਘਰੋਂ ਗਈ ਸੀ ਉਸਨੂੰ ਬਹਿਲਾ ਫੁਸਲਾ ਕੇ ਪਹਿਲਾਂ ਰੈਸਟੋਰੈਂਟ ਲੈ ਗਿਆ ਅਤੇ ਬਾਅਦ ਚ ਕਿਸੇ ਅਣਜਾਣੀ ਜਗ੍ਹਾ ਤੇ ਲਿਜਾ ਕੇ ਉਸ ਨਾਲ ਰੇਪ ਕੀਤਾ ਅਤੇ ਇਸੇ ਤਰੀਕੇ ਉਸਦੇ ਦੋਸਤ ਵੱਲੋਂ ਵੀ ਉਸਦੀ ਲੜਕੀ ਨਾਲ ਰੇਪ ਕੀਤਾ ਗਿਆ ਜਿਸ ਤੋ ਕੁੱਜ ਦਿਨ ਬਾਅਦ ਲੜਕੀ ਦੀ ਹਾਲਤ ਦੇਖਣ ਤੇ ਜਦ ਪੁਛਿਆ ਗਿਆ ਤਾਂ ਲੜਕੀ ਨੇ ਦੱਸਿਆ ਕਿ ਉਸਨੂੰ ਬਲੈਕਮੇਲ ਕਰ ਉਸ ਨਾਲ ਜ਼ਬਰਦਸਤੀ ਕੀਤੀ ਗਈ ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਦੋ ਲੜਕਿਆਂ ਗੌਰਵ ਅਤੇ ਸ਼ਰਨਜੀਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।ਉਨ੍ਹਾਂ ਕਥਿਤ ਦੋਸ਼ ਲਗਾਏ ਕੇ ਸ਼ਰਨਜੀਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਪੁਲੀਸ ਵੱਲੋਂ ਪੇਸ਼ੇ ਲੈਕੇ ਉਸਨੂੰ ਛੱਡ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।
ਉਧਰ ਡੀਐਸਪੀ ਤਰਲੋਚਨ ਸਿੰਘ ਨੇ ਲੜਕੀ ਦੀ ਮਾਤਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਦੋ ਲੋਕਾਂ ਖਿਲਾਫ ਮਾਮਲਾ ਦਰਜ ਹੈ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਜੇਕਰ ਜਾਂਚ ਦੌਰਾਨ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।