Body Found in Patiala; ਇਸ ਸਬੰਧੀ ਨਦੀ ਦੇ ਵਿੱਚੋਂ ਲਾਸ਼ ਕੱਢਣ ਵਾਲੇ ਗੋਤਾਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਦੀ ਦੇ ਕੰਡੇ ਉੱਪਰ ਇੱਕ ਲਾਸ਼ ਤੈਰ ਰਹੀ ਹੈ ਤਾਂ ਉਹਨਾਂ ਦੀ ਟੀਮ ਮੌਕੇ ਦੇ ਉੱਪਰ ਪਹੁੰਚੀ ਹੈ ਅਤੇ ਲਾਸ਼ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ।ਗੋਤਾਖੋਰਾਂ ਦੇ ਦੱਸਣ ਦੇ ਮੁਤਾਬਿਕ ਇਸ ਮ੍ਰਿਤਕ ਵਿਅਕਤੀ ਦੀ ਉਮਰ ਤਕਰੀਬਨ 40 ਤੋਂ 45 ਸਾਲ ਲੱਗ ਰਹੀ ਸੀ ਅਤੇ। ਫਿਲਹਾਲ ਲਾਸ਼ ਦੇ ਕੱਪੜਿਆਂ ਦੇ ਵਿੱਚੋਂ ਕੋਈ ਵੀ ਸ਼ਨਾਖਤ ਵਾਲੀ ਚੀਜ਼ ਨਹੀਂ ਲੱਭੀ ਅਤੇ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਮੋਰਚਰੀ ਦੇ ਵਿੱਚ ਨੂੰ ਰਖਵਾ ਦਿੱਤਾ ਗਿਆ ਹੈ।

ਪਟਿਆਲਾ ‘ਚ ਜਾਸੂਸੀ ਦੇ ਦੋਸ਼ ‘ਚ ਇਕ ਨੌਜਵਾਨ ਗ੍ਰਿਫ਼ਤਾਰ, ਹਨੀ ਟਰੈਪ ਰਾਹੀਂ ਫਸਾ ਕੇ ਭੇਜ ਰਿਹਾ ਸੀ ਫੌਜੀ ਜਾਣਕਾਰੀਆਂ—ਐਸ.ਐਸ.ਪੀ ਦੀ ਪੁਸ਼ਟੀ
ਪਟਿਆਲਾ, 30 ਜੁਲਾਈ 2025 – ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਪੁਲਿਸ ਵੱਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉੱਤੇ ਦੋਸ਼ ਹੈ ਕਿ ਇਹ ਭਾਰਤੀ ਫੌਜ ਨਾਲ ਜੁੜੀਆਂ ਸੂਚਨਾਵਾਂ, ਤਸਵੀਰਾਂ ਅਤੇ ਲੋਕੇਸ਼ਨਾਂ ਦੀ ਜਾਣਕਾਰੀ ਪਾਕਿਸਤਾਨ ਭੇਜਦਾ ਸੀ। ਜ਼ਿਲ੍ਹਾ...