Punjab News; ਬੀਤੀ ਰਾਤ ਆਦਮਪੁਰ ਦੇ ਵਾਰਡ ਨੰਬਰ ਇੱਕ ਮੁਹੱਲਾ ਗਾਂਧੀ ਨਗਰ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਨਾਲ ਸਬੰਧਤ ਸੀ ਸੀ ਟੀਵੀ ਵਿੱਚ ਦੇਖਿਆ ਜਾ ਗਿਆ ਕਿ ਕਿਵੇਂ ਤਿੰਨ ਨੌਜਵਾਨ ਇੱਕ ਘਰ ਨੂੰ ਪੈਟਰੋਲ ਨਾਲ ਭਰੀਆਂ ਬੋਤਲਾਂ ਨਾਲ ਨਿਸ਼ਾਨਾ ਬਣਾ ਰਹੇ ਹਨ। ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾ ਰਾਹੀਂ ਘਰ ਦੀ ਮਾਲਿਕ ਪਰਮਿੰਦਰ ਕੌਰ ਦੇ ਦੱਸੇ ਅਨੁਸਾਰ ਪਤਨੀ ਲੇਟ ਹੰਸ ਰਾਜ ਨੇ ਕਿ 2020 ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਮੇਰੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਮੇਰੀ ਲੜਕੀ ਤੇ ਲੜਕਾ ਵਿਦੇਸ਼ ਵਿੱਚ ਰਹਿੰਦੇ ਹਨ ਤੇ ਮੈਂ ਆਪਣੇ ਛੋਟੇ ਲੜਕੇ ਸੁਮਿਤ ਕੁਮਾਰ ਨਾਲ ਘਰ ਵਿੱਚ ਆਪਣੇ ਮਕਾਨ ਵਿੱਚ ਰਹਿੰਦੀ ਹਾਂ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਸਵੇਰੇ ਉੱਠੇ ਤਾਂ ਦੇਖਿਆ ਕਿ ਸਾਡੇ ਘਰ ਦੇ ਅੰਦਰ ਕੱਚ ਖਿਲਰਿਆ ਪਿਆ ਹੈ ਤੇ ਬਾਹਰ ਵਾਲਾ ਗੇਟ ਦਾ ਰੰਗ ਕਾਲਾ ਹੋਇਆ ਪਿਆ ਸੀ। ਇਸ ਮਾਮਲੇ ਸਬੰਧੀ ਥਾਣਾ ਆਦਮਪੁਰ ਨੂੰ ਸੂਚਿਤ ਕਰਨ ਉਪਰੰਤ ਘਰ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਰਾਤ ਕਰੀਬ 12 ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਸੀ ਸੀ ਟੀ ਵੀ ਲੈਕੇ ਟੀਮਾਂ ਦਾ ਗਠਨ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।