ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋ ਪੇਸ਼ ਕੀਤੇ ਗਏ ਬਜਟ 2025 ਗਹਿਣਾ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ। ਆਈਟਮ ਕੋਡ – 7113 ਜੋ ਕਿ ਗਿਹਣਿਆਂ ਅਤੇ ਉਨ੍ਹਾਂ ਦੇ ਭਾਗਾਂ ਨਾਲ ਸੰਬੰਧਿਤ ਹੈ, ਤੇ ਲਾਗੂ ਕਸਟਮ ਡਿਊਟੀ ਨੂੰ 25% ਤੌਂ ਘਟਾ ਕੇ 20% ਕਰ ਦਿਤਾ ਗਿਆ ਹੈ। ਪਲੈਟਿਨਮ ਫਾਈਂਡਿੰਗਜ਼ ਤੇ ਲਾਗੂ ਕਸਟਮ ਡਿਊਟੀ ਨੂੰ ਵੀ 25% ਤੋਂ ਘਟਾ ਕੇ 5% ਕਰ ਦਿਤਾ ਗਿਆ ਹੈ । ਇਹ ਨਵਾਂ ਨਿਯਮ 2 ਫਰਵਰੀ 2025 ਤੋਂ ਲਾਗੂ ਹੌਵੇਗਾ । ਭਾਰਤ ਦੁਨੀਆ ਦੇ ਸਭ ਤੋਂ ਵੱਡੇ ਜੇਵੈਲਰੀ ਖਪਤਕਾਰ ਦੇਸ਼ਾਂ ਵਿੱਚੋਂ ਇੱਕ ਹੈ। ਅਜਿਹੇ ਵਿੱਚ, ਕਸਟਮ ਡਿਊਟੀ ‘ਚ ਕੀਤੀ ਗਈ ਇਸ ਕਟੌਤੀ ਨਾਲ ਘਰੇਲੂ ਮਾਰਕੀਟ ‘ਚ ਮੰਗ ਦੇ ਹੋਰ ਵਧਣ ਦੀ ਸੰਭਾਵਨਾ ਹੈ। ਕਾਮਾ ਜੁਵੈਲਰੀ ਦੇ ਐਮ.ਡੀ. ਕੋਲਿਨ ਸ਼ਾਹ ਨੇ ਕਿਹਾ ਕਿ ਗਹਿਣਿਆਂ ਤੇ ਡਿਊਟੀ ਨੂੰ 25% ਤੋਂ 20% ਕਰਨਾ ਇਕ ਬੇਹਤਰੀਨ ਕਦਮ ਹੈ। ਭਾਰਤ ‘ਚ ਪਹਿਲਾਂ ਹੀ ਗਹਿਣਿਆਂ ਦੀ ਮੰਗ ਕਾਫ਼ੀ ਵੱਧ ਹੈ, ਅਤੇ ਇਹ ਕਦਮ ਵਿਸ਼ੇਸ਼ ਤੌਰ ‘ਤੇ ਜੁਵੈਲਰੀ ਮਾਰਕੀਟ ਨੂੰ ਵਾਧਾ ਦੇਵੇਗਾ।
ਪਲੈਟਿਨਮ ਫਾਈਂਡਿੰਗਜ਼ ‘ਤੇ ਵੱਡੀ ਕਟੌਤੀ, ਹੁਣ ਹੋਣਗੀਆਂ ਹੋਰ ਵੀ ਸਸਤੀ
ਬਜਟ 2025 ਵਿੱਚ ਪਲੈਟਿਨਮ ਫਾਈਂਡਿੰਗਜ਼ ‘ਤੇ ਕਸਟਮ ਡਿਊਟੀ 25% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ। ਇਸ ਨਾਲ ਪਲੈਟਿਨਮ ਦੀਆਂ ਚੀਜ਼ਾਂ ਹੁਣ ਹੋਰ ਵੀ ਕਿਫਾਇਤੀ ਹੋਣਗੀਆਂ ਅਤੇ ਉਨ੍ਹਾਂ ਦੀ ਵਿਕਰੀ ‘ਚ ਇਜਾਫ਼ਾ ਹੋਣ ਦੀ ਉਮੀਦ ਹੈ। ਭਾਰਤੀ ਜੁਵੈਲਰੀ ਉਦਯੋਗ ਪਹਿਲਾਂ ਹੀ ਹੀਰਾ, ਸੋਨਾ ਅਤੇ ਚਾਂਦੀ ਵਰਗੇ ਮੈਟਲਾਂ ‘ਤੇ ਕੇਂਦ੍ਰਤ ਹੈ, ਪਰ ਹੁਣ ਪਲੈਟਿਨਮ ਦੀ ਲੋਕਪ੍ਰਿਯਤਾ ਵੀ ਤੇਜ਼ੀ ਨਾਲ ਵੱਧ ਰਹੀ ਹੈ। ਸੇਨਕੋ ਗੋਲਡ ਐਂਡ ਡਾਇਮੰਡਸ ਦੇ ਐਮ.ਡੀ. ਅਤੇ ਸੀ.ਈ.ਓ. ਸੁਵੰਕਰ ਸੈਨ ਨੇ ਕਿਹਾ ਕਿ ਇਹ ਬਜਟ ਭਾਰਤ ਦੇ ਵਿਕਾਸ ਨੂੰ ਸਹੀ ਦਿਸ਼ਾ ‘ਚ ਲੈ ਜਾਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਮਿਡਲ ਕਲਾਸ ਦੀ ਖਪਤ, ਖੇਤੀਬਾੜੀ, ਮਹਿਲਾਵਾਂ ਅਤੇ ਨੌਜਵਾਨਾਂ ‘ਤੇ ਖਾਸ ਧਿਆਨ ਦਿੱਤਾ ਗਿਆ ਹੈ, ਜੋ ਭਵਿੱਖ ਵਿੱਚ ਦੇਸ਼ ਦੇ ਆਰਥਿਕ ਵਾਧੇ ਨੂੰ ਤੇਜ਼ੀ ਨਾਲ ਅੱਗੇ ਵਧਾਏਗਾ।
ਇਸ ਦੇ ਨਾਲ ਹੀ, ਸੋਨੇ ਅਤੇ ਚਾਂਦੀ ‘ਤੇ ਕੋਈ ਵਾਧੂ ਸ਼ੁਲਕ ਨਹੀਂ ਲਗਾਇਆ ਗਿਆ, ਜਿਸ ਕਾਰਨ ਭਾਰਤੀ ਉਪਭੋਗਤਾਵਾਂ ‘ਤੇ ਵਾਧੂ ਵਿੱਤੀ ਬੋਝ ਨਹੀਂ ਪਵੇਗਾ।