Punjab News; ਅੰਮ੍ਰਿਤਸਰ ਦੇ ਨਜ਼ਦੀਕ ਲੱਗਦੇ ਪਿੰਡ ਮਹਿਮੇ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਮਹਿਲਾ ਨੂੰ ਕੀਤਾ ਕਾਬੂ ਜੋ ਕਿ ਸੀ ਚਿੱਟਾ ਵੇਚਦੀ ਸੀ। ਜਦੋ ਪਿੰਡ ਵਾਲਿਆਂ ਨੇ ਉਕਤ ਔਰਤ ਨੂੰ ਕਾਬੂ ਕੀਤਾ ਤਾਂ ਉਸਨੇ ਹਾਈ ਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ, ਨਸ਼ੇ ਦੀ ਸਪਲਾਈ ਕਰਨ ਵਾਲੀ ਔਰਤ ਰੋ-ਰੋ ਦੁਹਾਈਆਂ ਪਾਉਣ ਲੱਗੀ। ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਫਿਲਹਾਲ ਪਿੰਡ ਵਾਲਿਆ ਨੇ ਉਸਦੀ ਇੱਕ ਨਾ ਸੁਣਦੇ ਨਸ਼ਾ ਤਸਕਰ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਪੁਲਿਸ ਵੱਲੋਂ ਹੋਰ ‘ਤੇ ਜਲਦ ਹੀ ਉਸਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।