Punjab News; ਹਲਕਾ ਖਡੂਰ ਸਾਹਿਬ ਦੇ ਪਿੰਡ ਤੁੜ ਦੇ ਵਿੱਚ ਨੋਜਵਾਨ ਨਸ਼ੇ ਦੀ ਉਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਚਮਕੋਰ ਸਿੰਘ ਦੀ ਉਮਰ ਤਕਰੀਬਨ 30 ਤੋਂ 32 ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਅਜੇ ਕੁਆਰਾ ਸੀ। ਮੀਡੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਝੂਠ ਬੋਲਕੇ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਹੈ ਪ੍ਰੰਤੂ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੀ ਹੈ। ਪਰਿਵਾਰਕ ਮੈਂਬਰਾਂ ਨੇ ਬੜੇ ਦੁਖੀ ਮਨ ਨਾਲ ਕਿਹਾ ਕਿ ਸਾਡੇ ਪਿੰਡ ਤੁੜ ਵਿੱਚ ਛੱਲੀਆਂ ਦੀ ਤਰ੍ਹਾਂ ਨਸਾਂ ਵਿਕ ਰਿਹਾ ਹੈ ਉਹਨਾਂ ਕਿਹਾ ਕਿ ਨਸ਼ੇ ਦੀ ਇੱਥੋ ਤੱਕ ਵਿਕਰੀ ਵੱਧ ਚੁੱਕੀ ਹੈ ਭਾਵੇਂ ਹੋਮ ਡਲਿਵਰੀ ਕਰਵਾ ਲਵੋ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਕੋਈ ਵੀ ਪ੍ਰਸ਼ਾਸ਼ਨ ਨਸ਼ੇ ਦੇ ਤਸਕਰਾਂ ਨੂੰ ਨਹੀਂ ਫੜਦਾ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੂੰ ਨਸ਼ਿਆਂ ‘ਤੇ ਕੰਟਰੋਲ ਕਰ ਕੇ ਨਸ਼ੇ ਦੇ ਤਸਕਰਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਨੋਜਵਾਨ ਨਸ਼ੇ ਦੀ ਭੇਟ ਨਾ ਚੜੇ l

ਗੁਰਦਾਸਪੁਰ ‘ਚ ਐਨਕਾਊਂਟਰ, ਬਦਮਾਸ਼ ਨੇ ਕੁੱਝ ਦਿਨ ਪਹਿਲਾਂ ਦੁਕਾਨ ‘ਤੇ ਚਲਾਈਆਂ ਸੀ ਗੋਲੀਆਂ
Gurdaspur Police: ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਗੁਰਦਾਸਪੁਰ ਦੇ ਬੰਬਰੀ ਨਾਲੇ ਦੇ ਨਜ਼ਦੀਕ ਹੋਇਆ। Gurdaspur Encounter: ਗੁਰਦਾਸਪੁਰ 'ਚ ਪੁਲਿਸ ਅਤੇ ਬਦਮਾਸ਼ ਵਿਚਕਾਰ ਐਨਕਾਊਂਟਰ ਹੋਇਆ। ਦੱਸ ਦਈਏ ਕਿ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਗੁਰਦਾਸਪੁਰ ਦੇ ਬੰਬਰੀ ਨਾਲੇ ਦੇ ਨਜ਼ਦੀਕ ਹੋਇਆ। ਇਸ ਦੌਰਾਨ ਪਹਿਲਾਂ ਬਦਮਾਸ਼...