Ravi river water level Rise; ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੁਰਾਂਗਲਾ ਦੇ ਅਧੀਨ ਆਉਂਦੇ ਪਿੰਡ ਆਧੀਆਂ ਦੇ ਵਿੱਚ ਧੁੱਸੀ ਬੰਨ੍ਹ ਦੇ ਨਾਲ ਪੰਜ ਫੁੱਟ ਤੱਕ ਪਾਣੀ ਦਾ ਪੱਧਰ ਵਧਣ ਕਰਕੇ ਇੱਕ ਵਾਰ ਫਿਰ ਤੋਂ ਪਿੰਡ ਵਾਸੀਆਂ ਦੀ ਚਿੰਤਾ ਵੱਧੀ ਹੋਈ ਨਜ਼ਰ ਆ ਰਹੀ ਹੈ।
ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਤਿੰਨ ਦਿਨ ਪਹਿਲੇ ਹੀ ਹੜ੍ਹ ਦੀ ਮਾਰ ਕਾਰਨ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਇੱਕ ਵਾਰ ਫਿਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਰਕੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਚਿੰਤਾ ਸਤਾ ਰਹੀ ਹੈ।
ਪਾਣੀ ਦਾ ਪੱਧਰ ਵਧਣ ਕਰਕੇ ਬੀਐਸਐਫ ਦੀ ਪੋਸਟਾਂ ਵੀ ਪ੍ਰਭਾਵਿਤ ਹੋਈਆਂ ਹਨ। ਜੋ ਕਿ ਬੋਟ ਦੇ ਜਰੀਏ ਰਾਸ਼ਨ ਅਤੇ ਸਮਾਨ ਲੈ ਕੇ ਜਾ ਰਹੀ ਹੈ।ਗੱਲਬਾਤ ਕਰਦੇ ਹੋਏ ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਰਹੱਦ ‘ਤੇ ਵੀ ਹਰ ਵਕਤ ਦੇਸ਼ ਦੀ ਸੇਵਾ ਕਰਦੇ ਹਨ, ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ ਅਤੇ ਹੁਣ ਵੀ ਉਹ ਡਟੇ ਰਹਿਣਗੇ।