ਪਿੰਡ ਚੁੰਨਾ ਖੁਰਦ ‘ਚ 2024 ਪੰਚਾਇਤ ਚੋਣ ਦੌਰਾਨ ਹੋਇਆ ਧੋਖਾਧੜੀ ਦਾ ਪਰਦਾਫਾਸ਼, ਨੋਮੀਨੇਸ਼ਨ ਸਮੇਂ ਕੈਨੇਡਾ ’ਚ ਸੀ ਉਮੀਦਵਾਰ
Punjab Nomination Fraud –ਜ਼ਿਲ੍ਹਾ ਮੋਗਾ ਦੇ ਪਿੰਡ ਚੂਨਾ ਖੁਰਦ ਵਿੱਚ ਪਿਛਲੇ ਸਾਲ ਹੋਈਆਂ ਪੰਚਾਇਤ ਚੋਣਾਂ ਵਿੱਚ ਇੱਕ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਸਰਪੰਚ ਚੋਣ ਜਿੱਤਣ ਵਾਲੀ ਕੁਲਦੀਪ ਕੌਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਉਹ ਚੋਣਾਂ ਸਮੇਂ ਪੰਜਾਬ ਵਿੱਚ ਨਹੀਂ ਸਗੋਂ ਵਿਦੇਸ਼ (ਕੈਨੇਡਾ) ਸੀ।
ਉਮੀਦਵਾਰ ਚੋਣਾਂ ਦੌਰਾਨ ਵਿਦੇਸ਼ ਵਿੱਚ ਸੀ
ਸ਼ਿਕਾਇਤਕਰਤਾ ਪਰਮਪਾਲ ਸਿੰਘ (ਸਾਬਕਾ ਉਮੀਦਵਾਰ ਪਰਮਪਾਲ ਕੌਰ ਦੀ ਪਤਨੀ) ਨੇ ਸ਼ਿਕਾਇਤ ਨਿਵਾਰਣ ਪੋਰਟਲ ‘ਤੇ ਸਬੂਤਾਂ ਸਮੇਤ ਪੂਰਾ ਮਾਮਲਾ ਦਰਜ ਕਰਵਾਇਆ ਸੀ।
ਉਸਨੇ ਕੁਲਦੀਪ ਕੌਰ ਦਾ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ ਪੇਸ਼ ਕਰਕੇ ਸਾਬਤ ਕੀਤਾ ਕਿ ਉਹ ਚੋਣਾਂ ਦੌਰਾਨ 3 ਅਕਤੂਬਰ, 2024 ਤੱਕ ਕੈਨੇਡਾ ਵਿੱਚ ਰਹੀ।
ਨੋਮੀਨੇਸ਼ਨ, ਦਾਖ਼ਲਾ, ਹਲਫਨਾਮਾ – ਸਭ ਫਰਜ਼ੀ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਕੁਲਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਮਿਲਕੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ।
ਉਨ੍ਹਾਂ ਦੇ ਨਾਂ ’ਤੇ ਨੋਮੀਨੇਸ਼ਨ ਪੇਪਰ, ਹਲਫਨਾਮਾ, ਨੋ-ਡਿਊ ਸਰਟੀਫਿਕੇਟ ਆਦਿ ਤੇ ਜਾਲੀ ਹਸਤਾਖ਼ਰ ਕਰਕੇ ਪੰਚਾਇਤ ਅਧਿਕਾਰੀਆਂ ਨੂੰ ਭੇਜੇ ਗਏ।
ਪੁਲਿਸ ਕਾਰਵਾਈ
ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਲਦੀਪ ਕੌਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਕੁਲਦੀਪ ਕੌਰ, ਉਸਦੇ ਪਤੀ ਰਾਜਿੰਦਰ ਸਿੰਘ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਧੜੀ, ਜਾਅਲਸਾਜ਼ੀ ਅਤੇ ਚੋਣ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਕੁਲਦੀਪ ਕੌਰ ਦੇ ਭਤੀਜੇ ਲਦੀਪ ਸਿੰਘ ਨੇ ਕਿਹਾ ਕਿ ਉਸਦੀ ਮਾਸੀ ਨੇ ਚੋਣ ਜਿੱਤੀ ਸੀ, ਪਰ ਚੋਣ ਦੌਰਾਨ ਪਰਿਵਾਰ ਦੇ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਨਾਮਜ਼ਦਗੀ ਕੀਤੀ ਗਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਉਸਨੇ ਇਹ ਵੀ ਕਿਹਾ ਕਿ ਇਹ ਸਾਰੀ ਸਾਜ਼ਿਸ਼ ਉਸਦੀ ਸਰਪੰਚੀ ਰੱਦ ਕਰਵਾਉਣ ਲਈ ਰਚੀ ਗਈ ਸੀ। ਪਰਿਵਾਰ ਨੇ ਅਦਾਲਤ ਜਾਣ ਦਾ ਐਲਾਨ ਕੀਤਾ ਹੈ।
ਇਹ ਸੀ ਪੂਰਾ ਮਾਮਲਾ
- 15 ਅਕਤੂਬਰ 2024: ਚੋਣ ਹੋਈ।
- 3 ਅਕਤੂਬਰ ਤੱਕ: ਕੁਲਦੀਪ ਕੌਰ ਕੈਨੇਡਾ ’ਚ ਸੀ।
- 30 ਸਤੰਬਰ: ਹਲਫਨਾਮਾ ਭਰਿਆ ਗਿਆ ਸੀ – ਜਿਸ ਤੇ ਜਾਲੀ ਹਸਤਾਖ਼ਰ ਦੀ ਪੁਸ਼ਟੀ ਹੋਈ।
- ਪ੍ਰਮਾਣ ਪੱਤਰ ’ਚ ਸ਼ਿਨਾਖ਼ਤ ਗਲਤ ਵਿਅਕਤੀ ਵੱਲੋਂ ਕੀਤੀ ਗਈ।
- ਜਾਂਚ ਦੀ ਤਸਦੀਕ ਤੋਂ ਬਾਅਦ ਸਰਪੰਚੀ ਰੱਦ।
ਅੱਗੇ ਦੀ ਕਾਰਵਾਈ:
ਪੰਚਾਇਤ ਵਿਭਾਗ ਵਿੱਚ ਚੱਲ ਰਹੀ ਚਰਚਾ ਮੁਤਾਬਕ, ਪਿੰਡ ਦੇ ਮੈਂਬਰਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਨਵਾਂ ਸਰਪੰਚ ਚਾਹੁੰਦੇ ਹਨ ਜਾਂ ਪ੍ਰਸ਼ਾਸਕ।