ਵੇਲੈਨਟਾਈਨ ਦਿਵਸ ਤੇ ਜਵਾਨਾਂ ਨੂੰ ਸੰਦੇਸ਼।
ਆਖਣ ਵੇਲੈਨਟਾਈਨ ਡੇ ਆਇਆ,
ਹਰ ਨੌਜੁਆਨ ਫਿਰੇ ਨਸ਼ਿਆਇਆ।
ਭੁੱਲ ਗਏ ਸ਼ਹੀਦਾਂ ਦੀ ਕੁਰਬਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਹੀਰ ਰਾਂਝੇ ਦੀਆਂ ਰੀਸਾਂ ਕਰਦੇ ,
ਵੱਡਿਆਂ ਕੋਲੋਂ ਮੂਲ ਨਾ ਡਰਦੇ।
ਕਿੰਝ ਝਿੜਕੇ ਕੋਈ ਦਾਦੀ ਨਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਮਕਸਦ ਆਪਣੇ ਭੁੱਲ ਭੁਲਾ ਕੇ,
ਬੇਲੋੜੀਆਂ ਗੇੜੀਆਂ ਲਾ ਕੇ।
ਕਰਦੇ ਫਿਰਦੇ ਕਾਰਸਤਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਬਾਪੂ ਕਰਦਾ ਫਿਰੇ ਦਿਹਾੜੀ,
ਦਿਸੇ ਨਾ ਘਰ ਦੀ ਹਾਲਤ ਮਾੜੀ।
ਫਿਰਨ ਖਰੀਦਦੇ ਪਿਆਰ ਨਿਸ਼ਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਜ਼ਿੰਦਗੀ ਵਿੱਚ ਕੁੱਝ ਕਰ ਵਿਖਾਓ,
ਮਮਤਾ ਵਾਲਾ ਕਰਜ਼ ਚੁਕਾਓ।
ਐਵੇਂ ਨਾ ਬਸ ਕਰੋ ਨਾਦਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਇੱਕ ਦੂਜੇ ਦੇ ਮਗਰ ਨਾ ਲੱਗਿਓ,
ਜਾਗਦੀਆਂ ਜ਼ਮੀਰਾਂ ਰੱਖਿਓ।
ਬੇਸ਼ਕੀਮਤੀ ਪਿਆਰ ਨਿਸ਼ਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਮਨਜੀਤ ਸਮਝਾਵੇ ਜਵਾਨਾਂ ਤਾਈਂ,
ਬਾਪੂ ਦੀ ਪੱਗ ਨੂੰ ਦਾਗ ਨਾ ਲਾਈਂ।
ਮਿਹਨਤਾਂ ਕਰਕੇ ਢਲ਼ੀ ਜਵਾਨੀ,
ਕਿੱਧਰ ਨੂੰ ਤੁਰ ਪਈ ਜਵਾਨੀ।
ਤਿਵਾੜੀ ਮਨਜੀਤ