ਪਟਿਆਲਾ, 30 ਜੁਲਾਈ 2025 – ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਪੁਲਿਸ ਵੱਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉੱਤੇ ਦੋਸ਼ ਹੈ ਕਿ ਇਹ ਭਾਰਤੀ ਫੌਜ ਨਾਲ ਜੁੜੀਆਂ ਸੂਚਨਾਵਾਂ, ਤਸਵੀਰਾਂ ਅਤੇ ਲੋਕੇਸ਼ਨਾਂ ਦੀ ਜਾਣਕਾਰੀ ਪਾਕਿਸਤਾਨ ਭੇਜਦਾ ਸੀ।
ਜ਼ਿਲ੍ਹਾ ਪੁਲਿਸ ਮੁਖੀ (ਐਸ.ਐਸ.ਪੀ) ਵਰੁਣ ਸ਼ਰਮਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਸੋਸ਼ਲ ਮੀਡੀਆ ਰਾਹੀਂ ‘ਹਨੀ ਟਰੈਪ’ ‘ਚ ਫਸਾਇਆ ਗਿਆ। ਮੁਲਜ਼ਮ ਨੇ ਫ਼ਰਜ਼ੀ ਮਹਿਲਾ ਪ੍ਰੋਫ਼ਾਈਲਾਂ ਦੇ ਜ਼ਰੀਏ ਪਾਕਿਸਤਾਨੀ ਏਜੰਸੀ ਨਾਲ ਸੰਪਰਕ ਬਣਾਇਆ ਅਤੇ ਉਸ ਤੋਂ ਬਾਅਦ ਉਸਨੂੰ ਵਟਸਐਪ ਐਕਟੀਵੇਟ ਕਰਨ ਲਈ ਭਾਰਤੀ ਨੰਬਰ ਤੇ OTP ਸਾਂਝਾ ਕਰਨ ਦੀ ਲੋੜ ਪਈ।
ਫੌਜੀ ਕੈਂਪ ਦੀਆਂ ਮੂਵਮੈਂਟਾਂ ਅਤੇ ਤਸਵੀਰਾਂ ਲਵਾਈਆਂ, ਆਰਥਿਕ ਲਾਭ ਵੀ ਮਿਲਿਆ
ਐਸ.ਐਸ.ਪੀ. ਸ਼ਰਮਾ ਮੁਤਾਬਕ, ਗੁਰਪ੍ਰੀਤ ਤੋਂ ਫੌਜੀ ਕੈਂਪਾਂ ਦੀ ਮੂਵਮੈਂਟ, ਲੋਕੇਸ਼ਨ ਅਤੇ ਤਸਵੀਰਾਂ ਵੀ ਮੰਗੀਆਂ ਗਈਆਂ। ਇਸ ਦੇ ਬਦਲੇ ਉਨ੍ਹਾਂ ਨੂੰ ਆਰਥਿਕ ਲਾਭ ਮਿਲਿਆ। ਪੁਲਿਸ ਨੇ ਗੁਰਪ੍ਰੀਤ ਦਾ ਮੋਬਾਈਲ ਵੀ ਬਰਾਮਦ ਕਰ ਲਿਆ ਹੈ, ਜਿਸ ਵਿਚ ਤੋਂ ਮਜਬੂਤ ਸਬੂਤ ਮਿਲੇ ਹਨ।
ਪੁਲਿਸ ਸਰੋਤਾਂ ਅਨੁਸਾਰ, ਗੁਰਪਰੀਤ ਨੇ “ਪੰਜਾਬੀ ਕੁੜੀ” ਨਾਂ ਦੀ ਫਰਜ਼ੀ ਸੋਸ਼ਲ ਮੀਡੀਆ ਆਈ.ਡੀ ਬਣਾਈ ਹੋਈ ਸੀ ਜਿਸ ਰਾਹੀਂ ਉਹ ਪਾਕਿਸਤਾਨੀ ਸੰਪਰਕਾਂ ਨਾਲ ਗੱਲਬਾਤ ਕਰਦਾ ਸੀ।
ਪਰਿਵਾਰ ਨੇ ਦੋਸ਼ਾਂ ਨੂੰ ਨਕਾਰਿਆ, ਪਤਨੀ ਨੇ ਕਿਹਾ—ਮਜਦੂਰੀ ਕਰਕੇ ਪਾਲਦਾ ਸੀ ਪਰਿਵਾਰ
ਗੁਰਪ੍ਰੀਤ ਦੀ ਪਤਨੀ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੈਨਾ ਦੇਵੀ ਦਰਸ਼ਨ ਤੋਂ ਵਾਪਸ ਆਏ ਸਨ ਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਉਠਾ ਲਿਆ।
ਉਸ ਨੇ ਦੱਸਿਆ:
“ਮੇਰੇ ਬੇਟੇ ਨੇ ਦੱਸਿਆ ਕਿ ਪੁਲਿਸ ਪਾਪਾ ਨੂੰ ਲੈ ਗਈ। ਅਸੀਂ ਪੁਲਿਸ ਦੀ ਪਹਚਾਣ ਵੀ ਕੀਤੀ, ਪਰ ਪਹਿਲਾਂ ਉਹ ਇਨਕਾਰ ਕਰਦੇ ਰਹੇ ਕਿ ਉਹ ਗੁਰਪ੍ਰੀਤ ਨੂੰ ਲੈ ਗਏ ਹਨ। ਅੰਤ ਵਿੱਚ ਉਹ ਮੰਨ ਗਏ ਕਿ ਉਨ੍ਹਾਂ ਨੇ ਹੀ ਉਨ੍ਹਾਂ ਨੂੰ ਲਿਆ ਹੈ। ਇਹ ਦਿੱਲੀ ਪੁਲਿਸ ਸੀ।”
ਰਾਜਪ੍ਰੀਤ ਨੇ ਕਿਹਾ ਕਿ ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਉਸ ਦੇ ਪਤੀ ਉੱਤੇ ਲਾਏ ਗਏ ਦੋਸ਼ ਗਲਤ ਹਨ। ਦੱਸਣਯੋਗ ਹੈ ਕਿ ਗੁਰਪ੍ਰੀਤ ਦੇ ਇੱਕ ਬੇਟਾ ਅਤੇ ਇੱਕ ਧੀ ਹੈ।
ਮੋਹਾਲੀ ਤੋਂ ਪਹਿਲਾਂ ਵੀ ਹੋ ਚੁੱਕੀਆਂ ਨੇ ਜਾਸੂਸੀ ਦੇ ਮਾਮਲਿਆਂ ‘ਚ ਗ੍ਰਿਫ਼ਤਾਰੀ
ਇਸ ਤੋਂ ਪਹਿਲਾਂ ਮੋਹਾਲੀ ਸਥਿਤ ਸਟੇਟ ਸਪੈਸ਼ਲ ਓਪਰੇਸ਼ਨ ਸੈਲ ਵੱਲੋਂ ਵੀ ਇੱਕ ਹਾਲ ਹੀ ਵਿੱਚ ਇੱਕ ਫੌਜੀ ਅਤੇ ਇੱਕ ਸਾਬਕਾ ਫੌਜੀ ਨੂੰ ਜਾਸੂਸੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲੇ ਵੀ ਪਾਕਿਸਤਾਨ ਲਈ ਜਾਨਕਾਰੀ ਭੇਜਣ ਨਾਲ ਜੁੜੇ ਸਨ।