PRTS ਅਤੇ PUNBUS ਵਰਕਰ ਮੁੜ ਕਰਨਗੇ ਹੜਤਾਲ,ਇਸ ਦਿਨ ਸੜਕ ਤੇ ਨਹੀਂ ਦਿਖਾਈ ਦੇਣਗੀਆਂ ਸਰਕਾਰੀ ਬੱਸਾਂ

Punjab Roadways and PUNBUS workers strike: ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਅਤੇ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਯੂਨੀਅਨ 2511 ਵੱਲੋਂ ਅਪਣੀ ਮੰਗਾ ਨੂੰ ਲੈਕੇ ਅੱਜ ਯਾਨੀ 3 ਅਪ੍ਰੈਲ ਨੂੰ ਦੋ ਘੰਟੇ ਲਈ ਸੰਕੇਤਿਕ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਬਜਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ । ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਬਜਟ ਵਿੱਚ ਨਵੀਆਂ ਬੱਸਾਂ ਖਰੀਦਣ ਲਈ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ ਹੈ ਜਦ ਕਿ ਰੋਡਵੇਜ਼ ਅਤੇ ,ਪਨਬਸ ਦੀਆਂ ਬੱਸਾਂ ਦੀ ਹਾਲਤ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਹੈ। ਬਹੁਤ ਸਾਰੀਆਂ ਬੱਸਾਂ ਤਾਂ ਬਿਲਕੁਲ ਹੀ ਕੰਡਮ ਹੋ ਗਈਆਂ ਹਨ ਫਿਰ ਵੀ ਸੜਕਾਂ ਤੇ ਦੌੜ ਰਹੀਆਂ ਹਨ ਜੋ ਡਰਾਈਵਰਾਂ ਤੇ ਸਵਾਰੀਆਂ ਲਈ ਵੀ ਖਤਰਨਾਕ ਹੋ ਸਕਦਾ ਹੈ। ਦੂਜੇ ਪਾਸੇ ਬਜਟ ਵਿੱਚ ਮੁਲਾਜ਼ਮਾ ਦੀਆਂ ਮੰਗਾਂ ਨੂੰ ਵੀ ਅਣਗੋਲਿਆ ਕੀਤਾ ਗਿਆ ਹੈ, ਜਿਸ ਕਾਰਨ ਅੱਜ ਦੋ ਘੰਟੇ ਦੀ ਹੜਤਾਲ ਕਰਦੇ ਹੋਏ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਅਤੇ 7,8, ਅਤੇ 9 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਦਫਤਰ ਦੇ ਬਾਹਰ ਯੂਨੀਅਨ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।