Punjab News: ਤਰਨਤਾਰਨ ਨੇੜੇ ਪਿੰਡ ਰਸੂਲਪੁਰ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ‘ਚ ਵੜ ਇਕ ਨੌਜਵਾਨ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਪੋਸਟਮਾਰਟ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕਤਲ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਨੂੰ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦਾ ਨਾਂਅ ਅਜੇ ਦੱਸਿਆ ਜਾ ਰਿਹਾ ਹੈ। ਜੋ ਪਰਿਵਾਰ ਸਮੇਤ ਪਿੰਡ ‘ਚ ਕਿਰਾਏ ਦੇ ਮਕਾਨ ‘ਤੇ ਰਹਿ ਰਿਹਾ ਸੀ ਅਤੇ ਇਸ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਜੋ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।

India Pakistan Cricket Match; ਲੁਧਿਆਣਾ ‘ਚ ਪਾਕਿਸਤਾਨ ਖ਼ਿਲਾਫ਼ ਰੋਸ: ਨਹੀਂ ਲਗਾਈ ਜਾਵੇਗੀ ਵੱਡੀ ਸਕ੍ਰੀਨ,ਕ੍ਰਿਕਟ ਮੈਚ ਨੂੰ ਲੈ ਕੇ ਪ੍ਰਸ਼ੰਸਕ ਸ਼ਾਂਤ, ਪੱਬ ਅਤੇ ਬਾਰ ਰਹਿਣਗੇ ਖਾਲੀ
India Pakistan Cricket Match; ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਅੱਜ (ਐਤਵਾਰ) ਰਾਤ 8 ਵਜੇ ਦੁਬਈ ਵਿੱਚ ਹੈ। ਲੁਧਿਆਣਾ ਦੇ ਲੋਕ ਵੀ ਏਸ਼ੀਆ ਕੱਪ ਟੀ-20 ਮੈਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਹੀਂ ਹਨ। ਇਸ ਵਾਰ ਬਹੁਤ ਘੱਟ ਇਲਾਕਿਆਂ ਵਿੱਚ ਡਿਜੀਟਲ ਸਕ੍ਰੀਨਾਂ ਲਗਾਈਆਂ ਜਾ ਰਹੀਆਂ ਹਨ। ਭਾਰਤ-ਪਾਕਿਸਤਾਨ ਮੈਚ ਦੌਰਾਨ ਸ਼ਹਿਰ ਦੇ ਕਿਪਸ...