ਲੰਡਨ ਦਾ ਮਸ਼ਹੂਰ ਡਾਕਟਰ ਦੱਸ ਕੇ ਕੀਤਾ ਦਿਲ ਦਾ ਆਪ੍ਰੇਸ਼ਨ, 7 ਜਣਿਆਂ ਦੀ ਮੌਤ

Fake Cardiologist: ਸਥਾਨਕ ਨਿਵਾਸੀ ਨੇ ਐਨਐਚਆਰਸੀ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਹਸਪਤਾਲ ‘ਚ ਕੰਮ ਕਰਨ ਵਾਲੇ ਇਕ ਡਾਕਟਰ ਨੇ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਤੇ ਟ੍ਰੇਨਡ ਹੈ। ਉਸ ਡਾਕਟਰ ਨੇ ਆਪਣਾ ਨਾਂ ‘ਡਾਕਟਰ ਐਨ ਜੌਨ ਕੈਮ’ ਦੱਸਿਆ ਸੀ। ਮੱਧ ਪ੍ਰਦੇਸ਼ ਦੇ ਦਾਮੋਹ ਤੋਂ ਇਕ ਹੈਰਾਨ […]
Jaspreet Singh
By : Updated On: 06 Apr 2025 20:21:PM
ਲੰਡਨ ਦਾ ਮਸ਼ਹੂਰ ਡਾਕਟਰ ਦੱਸ ਕੇ ਕੀਤਾ ਦਿਲ ਦਾ ਆਪ੍ਰੇਸ਼ਨ, 7 ਜਣਿਆਂ ਦੀ ਮੌਤ
Fake Cardiologist

Fake Cardiologist: ਸਥਾਨਕ ਨਿਵਾਸੀ ਨੇ ਐਨਐਚਆਰਸੀ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਹਸਪਤਾਲ ‘ਚ ਕੰਮ ਕਰਨ ਵਾਲੇ ਇਕ ਡਾਕਟਰ ਨੇ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਤੇ ਟ੍ਰੇਨਡ ਹੈ। ਉਸ ਡਾਕਟਰ ਨੇ ਆਪਣਾ ਨਾਂ ‘ਡਾਕਟਰ ਐਨ ਜੌਨ ਕੈਮ’ ਦੱਸਿਆ ਸੀ।

ਮੱਧ ਪ੍ਰਦੇਸ਼ ਦੇ ਦਾਮੋਹ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਨਕਲੀ ਡਾਕਟਰ ਨੇ ਆਪ੍ਰੇਸ਼ਨ ਕਰ ਕੇ ਸੱਤ ਮਰੀਜ਼ਾਂ ਦੀ ਜਾਨ ਲੈ ਲਈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਨਕਲੀ ਡਾਕਟਰ ਨੇ ਨਿੱਜੀ ਮਿਸ਼ਨਰੀ ਹਸਪਤਾਲ ‘ਚ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਜਿਸ ਕਾਰਨ ਸੱਤ ਮਰੀਜ਼ਾਂ ਦੀ ਮੌਤ ਹੋ ਗਈ।

ਇਸ ਪੂਰੇ ਮਾਮਲੇ ਨੂੰ ਲੈ ਕੇ ਇਕ ਸਥਾਨਕ ਨਿਵਾਸੀ ਨੇ ਐਨਐਚਆਰਸੀ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਹਸਪਤਾਲ ‘ਚ ਕੰਮ ਕਰਨ ਵਾਲੇ ਇਕ ਡਾਕਟਰ ਨੇ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਤੇ ਟ੍ਰੇਨਡ ਹੈ। ਉਸ ਡਾਕਟਰ ਨੇ ਆਪਣਾ ਨਾਂ ‘ਡਾਕਟਰ ਐਨ ਜੌਨ ਕੈਮ’ ਦੱਸਿਆ ਸੀ। ਹਾਲਾਂਕਿ ਦਾਅਵਾ ਕੀਤਾ ਗਿਆ ਕਿ ਉਸਦਾ ਅਸਲ ਨਾਂ ਨਰਿੰਦਰ ਵਿਕਰਮਾਦਿਤਿਆ ਯਾਦਵ ਹੈ।

Read Latest News and Breaking News at Daily Post TV, Browse for more News

Ad
Ad