Cricket ਜਗਤ ਦੀ ਹੈਰਾਨੀ ਵਾਲੀ ਖ਼ਬਰ,ਇਸ ਖਿਡਾਰੀ ਨੇ 27 ਸਾਲ ਦੀ ਉਮਰ ਵਿੱਚ ਆਪਣੇ ਸੰਨਿਆਸ ਦਾ ਕੀਤਾ ਐਲਾਨ
Pucovski Announced His Retirement:ਕ੍ਰਿਕਟ ਦੀ ਦੁਨੀਆ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਸਮਾਂ ਆਇਆ ਹੈ। ਜਿਸ ‘ਚ 27 ਸਾਲ ਦੀ ਉਮਰ ਵਿੱਚ, ਇੱਕ ਨੌਜਵਾਨ ਕ੍ਰਿਕਟਰ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੇ 27 ਸਾਲ ਦੀ ਉਮਰ ਵਿੱਚ ਕ੍ਰਿਕਟ ਤੋਂ ਸੰਨਿਆਸ ਲੈਣ […]
By :
Jaspreet Singh
Updated On: 08 Apr 2025 16:09:PM
Pucovski Announced His Retirement
Pucovski Announced His Retirement:ਕ੍ਰਿਕਟ ਦੀ ਦੁਨੀਆ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਸਮਾਂ ਆਇਆ ਹੈ। ਜਿਸ ‘ਚ 27 ਸਾਲ ਦੀ ਉਮਰ ਵਿੱਚ, ਇੱਕ ਨੌਜਵਾਨ ਕ੍ਰਿਕਟਰ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੇ 27 ਸਾਲ ਦੀ ਉਮਰ ਵਿੱਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਲ ਪੁਕੋਵਸਕੀ ਨੇ ਮੰਨਿਆ ਕਿ ਉਹ ਵਾਰ-ਵਾਰ ਲੱਗਣ ਵਾਲੀਆਂ ਸੱਟਾਂ ਕਾਰਨ ਅਜੇ ਵੀ ‘ਡਰਾਉਣੇ’ ਲੱਛਣਾਂ ਤੋਂ ਪੀੜਤ ਹੈ। 27 ਸਾਲਾ ਵਿਲ ਪੁਕੋਵਸਕੀ ਨੇ ਆਖਰੀ ਵਾਰ ਮਾਰਚ 2024 ਵਿੱਚ ਸ਼ੈਫੀਲਡ ਸ਼ੀਲਡ ਖੇਡੀ ਸੀ, ਜਦੋਂ ਤਸਮਾਨੀਆ ਦੇ ਤੇਜ਼ ਗੇਂਦਬਾਜ਼ ਰਾਈਲੀ ਮੇਰੀਡਿਥ ਦੀ ਇੱਕ ਗੇਂਦ ਉਸਦੇ ਹੈਲਮੇਟ ਨਾਲ ਟਕਰਾ ਗਈ ਸੀ।
