Shot fired in minor dispute Sultanpur Lodhi:ਸੁਲਤਾਨਪੁਰ ਲੋਧੀ ਦੇ ਪਿੰਡ ਚੂਹੜਪੁਰ ਚ ਦੋ ਧੜਿਆਂ ਚ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਇੱਕ ਧੜੇ ਵੱਲੋਂ ਦੂਸਰੇ ਧੜੇ ਤੇ ਗੋਲੀ ਚਲਾਉਣ ਦੀਆਂ ਖ਼ਬਰ ਸਾਹਮਣੇ ਆਈ ਹੈ । ਜਿਸ ਦੌਰਾਨ 1 ਵਿਅਕਤੀ ਅਤੇ ਦੋ ਔਰਤਾਂ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ । ਜਾਣਕਾਰੀ ਦੇ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਚ ਇਲਾਜ ਅਧੀਨ ਮਲਕੀਤ ਸਿੰਘ ਪੁੱਤਰ ਸਾਧੂ ਸਿੰਘ ਚੂਹੜਪੁਰ ਨੇ ਦੱਸਿਆ ਕੀ ਉਹਨਾਂ ਦੇ ਗੁਵਾਂਢੀ ਏਸੀ ਲਗਾ ਰਹੇ ਸਨ ਤਾਂ ਸਾਡੇ ਵਾਲੇ ਪਾਸੇ ਝਿਰੀ (ਡਰਿੱਲ ) ਮਾਰ ਰਹੇ ਸਨ। ਜਿਸ ਤੋਂ ਬਾਅਦ ਅਸੀਂ ਇਸ ਦੀ ਸ਼ਿਕਾਇਤ ਥਾਣਾ ਕਬੀਰਪੁਰ ਪੁਲਿਸ ਨੂੰ ਦਿੱਤੀ ਸੀ ਅਤੇ ਆਪਣੀ ਸੁਰੱਖਿਆ ਲਈ ਇੱਕ ਗੇਟ ਲਾ ਲਿਆ ਸੀ। ਜਿਸ ਨੂੰ ਪੁੱਟਣ ਲਈ ਕੁਝ ਅਣਪਛਾਤੇ ਵਿਅਕਤੀ ਸ਼ਾਮ 6 ਵਜੇ ਕਰੀਬ ਆਏ ਅਤੇ ਆਉਂਦੇ ਸਾਰ ਹੀ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਗੇਟ ਪੁੱਟਣ ਲੱਗੇ ਤਾਂ ਜਿਸ ਤੋਂ ਬਾਅਦ ਨੌਜਵਾਨਾਂ ਨੇ ਗੋਲੀ ਵੀ ਚਲਾਈ ਜੋ ਕਿ ਪੀੜਤ ਦੇ ਲੱਤ ਤੇ ਲੱਗ ਗਈ , ਉਹਨਾਂ ਨੇ ਕਿਹਾ ਕਿ ਇਸ ਦੌਰਾਨ ਕਮਲਜੀਤ ਕੌਰ ਪਤਨੀ ਕਰਨੈਲ ਸਿੰਘ ,ਹਰਜੀਤ ਕੌਰ ਪਤਨੀ ਮਲਕੀਤ ਸਿੰਘ ਨਿਵਾਸੀ ਚੂਹੜਪੁਰ ਨਾਲ ਗਾਲੀ ਗਲੋਚ ਕੀਤਾ ਤੇ ਉਹਨਾਂ ਤੇ ਵੀ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ।ਜਿਸ ਦੌਰਾਨ ਉਹ ਵੀ ਜ਼ਖਮੀ ਹੋ ਗਏ ਹਨ , ਜਿਨਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਮੌਕੇ ਤੇ ਪਹੁੰਚ ਕੇ ਥਾਣਾ ਕਬੀਰਪੁਰ ਦੇ ਏ ਐਸ ਆਈ ਸਤਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Punjab ; ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Punjab News ; ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਰਾਜ ਮੰਤਰੀ ਹਰਸ਼ ਮਲਹੋਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਇਸ ਮੌਕੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ...