India vs Australia Women’s Hockey: ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਪਰਥ ਹਾਕੀ ਸਟੇਡੀਅਮ ‘ਚ ਆਸਟ੍ਰੇਲੀਆ ਦੌਰੇ ਦੇ ਆਪਣੇ ਤੀਜੇ ਮੈਚ ਵਿੱਚ 0-2 ਨਾਲ ਹਾਰਨ ਤੋਂ ਪਹਿਲਾਂ ਮੇਜ਼ਬਾਨ ਟੀਮ ਨੂੰ ਸਖ਼ਤ ਟੱਕਰ ਦਿੱਤੀ।
India vs Australia Women’s Hockey, 2025 Tour: ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਪਰਥ ਹਾਕੀ ਸਟੇਡੀਅਮ ਵਿੱਚ ਆਸਟ੍ਰੇਲੀਆ ਦੌਰੇ ਦੇ ਆਪਣੇ ਤੀਜੇ ਮੈਚ ਵਿੱਚ 0-2 ਨਾਲ ਹਾਰਨ ਤੋਂ ਪਹਿਲਾਂ ਮੇਜ਼ਬਾਨ ਟੀਮ ਨੂੰ ਸਖ਼ਤ ਟੱਕਰ ਦਿੱਤੀ। ਕੋਰਟਨੀ ਸ਼ੋਨੇਲ (ਨੌਵੇਂ ਮਿੰਟ) ਨੇ ਪਹਿਲੇ ਕੁਆਰਟਰ ਵਿੱਚ ਮੇਜ਼ਬਾਨ ਟੀਮ ਲਈ ਪਹਿਲਾ ਗੋਲ ਕੀਤਾ, ਜਦੋਂ ਕਿ ਗ੍ਰੇਸ ਸਟੀਵਰਟ ਨੇ 52ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਟੀਮ ਦੀ 2-0 ਦੀ ਜਿੱਤ ਯਕੀਨੀ ਬਣਾਈ।
ਦੱਸ ਦਈਏ ਕਿ ਇਸ ਦੌਰੇ ਵਿੱਚ ਭਾਰਤੀ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਹੈ। ਇਸ ਤੋਂ ਪਹਿਲਾਂ, ਟੀਮ ਆਸਟ੍ਰੇਲੀਆ ਏ ਵਿਰੁੱਧ 3-5 ਅਤੇ 2-3 ਨਾਲ ਹਾਰ ਗਈ। ਤਿੰਨ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।