ਡੱਲ ਝੀਲ ‘ਚ ਵਾਪਰਿਆ ਵੱਡਾ ਹਾਦਸਾ, ਤੇਜ਼ ਵਹਾਅ ਵਿਚਕਾਰ ਸ਼ਿਕਾਰਾ ਪਲਟਿਆ
Dal Lake Accident: ਕਸ਼ਮੀਰ ਘਾਟੀ ਵਿੱਚ ਸਥਿਤ ਡੱਲ ਝੀਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਸ਼ਿਕਾਰਾ ਤੇਜ਼ ਹਵਾਵਾਂ ਕਾਰਨ ਪਲਟ ਗਿਆ। ਕਈ ਸੈਲਾਨੀ ਝੀਲ ਵਿੱਚ ਡਿੱਗ ਗਏ। Dal Lake Boat Accident: ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਸਥਿਤ ਡੱਲ ਝੀਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਹਵਾਵਾਂ ਕਾਰਨ ਇੱਕ ਸ਼ਿਕਾਰਾ ਪਲਟ […]
By :
ਮਨਵੀਰ ਰੰਧਾਵਾ
Updated On: 02 May 2025 18:13:PM
Dal Lake Accident: ਕਸ਼ਮੀਰ ਘਾਟੀ ਵਿੱਚ ਸਥਿਤ ਡੱਲ ਝੀਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਸ਼ਿਕਾਰਾ ਤੇਜ਼ ਹਵਾਵਾਂ ਕਾਰਨ ਪਲਟ ਗਿਆ। ਕਈ ਸੈਲਾਨੀ ਝੀਲ ਵਿੱਚ ਡਿੱਗ ਗਏ।
Dal Lake Boat Accident: ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਸਥਿਤ ਡੱਲ ਝੀਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਹਵਾਵਾਂ ਕਾਰਨ ਇੱਕ ਸ਼ਿਕਾਰਾ ਪਲਟ ਗਿਆ। ਜਿਸ ਕਾਰਨ ਸੈਲਾਨੀ ਝੀਲ ਵਿੱਚ ਡਿੱਗ ਗਏ।
ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਕੁਝ ਸੈਲਾਨੀ ਝੀਲ ਵਿੱਚ ਮਦਦ ਲਈ ਚੀਕਦੇ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ਿਕਾਰਾ ਵਿੱਚ ਕਿੰਨੇ ਲੋਕ ਸਵਾਰ ਸਨ, ਕਿੰਨੇ ਲੋਕ ਡੁੱਬ ਗਏ ਹਨ ਜਾਂ ਹੁਣ ਤੱਕ ਕਿੰਨੇ ਲੋਕਾਂ ਨੂੰ ਬਚਾਇਆ ਗਿਆ ਹੈ।