PV Sindhu Venkata Datta Sai Wedding: ਪੀਵੀ ਸਿੰਧੂ ਨੇ ਐਤਵਾਰ ਨੂੰ ਕਾਰੋਬਾਰੀ ਵੈਂਕਟ ਸਾਈਂ ਨਾਲ ਵਿਆਹ ਕਰਵਾ ਲਿਆ। ਦੋਹਾਂ ਦਾ ਵਿਆਹ ਦੱਖਣੀ ਭਾਰਤੀ ਪਰੰਪਰਾ ਮੁਤਾਬਕ ਹੋਇਆ। ਸਿੰਧੂ ਤੇ ਵੈਂਕਟ ਨੇ ਇਸ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਜਿਸ ਕਰਕੇ ਉਸ ਨੇ ਬਹੁਤ ਹੀ ਘੱਟ ਲੋਕਾਂ ਨੂੰ ਵਿਆਹ ਦਾ ਸੱਦਾ ਬੁਲਾਇਆ ਸੀ। ਸਟਾਰ ਸ਼ਟਲਰ ਦਾ ਵਿਆਹ ਰਾਜਸਥਾਨ ਦੇ ਉਦੈਪੁਰ ਵਿੱਚ ਹੋਇਆ। ਉਨ੍ਹਾਂ ਦੇ ਵਿਆਹ ‘ਚ ਖੇਡਾਂ ਤੋਂ ਇਲਾਵਾ ਕਈ ਸਿਆਸੀ ਹਸਤੀਆਂ ਨੇ ਸ਼ਿਰਕਤ ਕੀਤੀ। ਹੁਣ ਦੋਵਾਂ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਸਿੰਧੂ ਨੇ ਕਰੀਮ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਜਦਕਿ ਵੈਂਕਟ ਨੇ ਵੀ ਮੈਚਿੰਗ ਰੰਗ ਦੀ ਧੋਤੀ ਕੁੜਤਾ ਦੀ ਡਰੈੱਸ ਪਾਈ।
ਉਦੈਪੁਰ ਦੇ ਰਾਫੇਲਜ਼ ਹੋਟਲ ‘ਚ ਹੋਏ ਇਸ ਵਿਆਹ ‘ਚ ਸਾਰੀਆਂ ਰਸਮਾਂ ਦੱਖਣੀ ਭਾਰਤੀ ਪਰੰਪਰਾ ਦੇ ਮੁਤਾਬਕ ਹੋਈਆਂ। ਖ਼ਬਰਾਂ ਮੁਤਾਬਕ ਵਿਆਹ ‘ਚ ਸ਼ਾਮ ਨੂੰ ਵਰਮਾਲਾ ਪਾਈ ਗਈ ਤੇ ਰਾਤ ਨੂੰ ਸੱਤ ਫੇਰੇ ਲਏ ਗਏ। ਮਹਿਮਾਨਾਂ ਨੂੰ ਦੱਖਣੀ ਭਾਰਤੀ ਦੇ ਨਾਲ-ਨਾਲ ਰਾਜਸਥਾਨੀ ਪਕਵਾਨ ਵੀ ਪੇਸ਼ ਕੀਤੇ ਗਏ। ਪੀਵੀ ਸਿੰਧੂ ਦੇ ਵਿਆਹ ‘ਚ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਕੁਝ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਰਾਜਨਾਥ ਸਿੰਘ ਵੀ ਸ਼ਾਮ ਨੂੰ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਹੋਏ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਵਿਆਹ ਵਿੱਚ ਸ਼ਿਰਕਤ ਕੀਤੀ ਅਤੇ ਨਵੇਂ ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਕ੍ਰਿਕਟਰ ਹਾਰਦਿਕ ਪੰਡਿਯਾ ਨੇ ਵੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਉਸੇ ਜਗ੍ਹਾ ‘ਤੇ ਵਿਆਹ ਕੀਤਾ ਸੀ, ਜਿੱਥੇ ਸੱਤ ਫੇਰੇ ਲਏ ਸੀ। ਇਨ੍ਹਾਂ ਦੋਵਾਂ ਦੇ ਵਿਆਹ ਸਮਾਗਮ ਤੋਂ ਪਹਿਲਾਂ 20 ਦਸੰਬਰ ਤੋਂ ਹਲਦੀ, ਮਿਊਜ਼ਿਕ ਤੇ ਹੋਰ ਰਵਾਇਤੀ ਪ੍ਰੋਗਰਾਮ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦੀ ਰਸਮ ਉਦੈਪੁਰ ਦੇ 3 ਪੈਲੇਸਾਂ ‘ਚ ਹੋਈ। ਝੀਲ ਮਹਿਲ, ਲੀਲਾ ਮਹਿਲ ਅਤੇ ਜਗ ਮੰਦਰ ਇਸ ਲਈ ਬੁੱਕ ਕੀਤੇ ਗਏ। ਵਿਆਹ ਦੀ ਰਸਮ ਨੂੰ ਬਹੁਤ ਹੀ ਪ੍ਰਾਈਵੇਟ ਰੱਖਣ ਤੋਂ ਬਾਅਦ, ਦੋਵੇਂ ਜੋੜੇ 24 ਦਸੰਬਰ ਨੂੰ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੇਣਗੇ। ਇਸ ਦੇ ਲਈ ਉਨ੍ਹਾਂ ਨੇ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਹੈ। ਸਿੰਧੂ ਖੁਦ ਸਚਿਨ ਤੇਂਦੁਲਕਰ ਨੂੰ ਸੱਦਾ ਦੇਣ ਗਈ ਸੀ।
ਦੱਸ ਦੇਈਏ ਕਿ ਸਿੰਧੂ ਦੇ ਪਤੀ ਵੈਂਕਟ ਸਾਈਂ ਦੱਤਾ ਹੈਦਰਾਬਾਦ ਸਥਿਤ ਪੋਸੀਡੇਕ ਟੈਕਨਾਲੋਜੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਨ। ਸਿੰਧੂ ਦੇ ਪਿਤਾ ਨੇ ਦੱਸਿਆ ਕਿ ਦੋਵੇਂ ਪਰਿਵਾਰ ਪਹਿਲਾਂ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ ਅਤੇ ਅਸੀਂ ਇਕ ਮਹੀਨੇ ਦੇ ਅੰਦਰ ਵਿਆਹ ਦੇ ਫੈਸਲੇ ‘ਤੇ ਸਹਿਮਤ ਹੋ ਗਏ ਸੀ।