Punjab News; ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਦੇ ਕਸਬਾ ਹਰੀਕੇ ਹੈੱਡ ਵਰਕਸ ਤੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਲਾਇਆ ਧਰਨਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੜ੍ਹ ਪੀਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ 2023 ਵਿੱਚ ਵੀ ਵੱਡੇ ਪੱਧਰ ਤੇ ਤਰਨ ਤਾਰਨ ਜ਼ਿਲ੍ਹੇ ਨੂੰ ਆਏ ਫਲੱਡਾਂ ਨਾ ਵੱਡਾ ਨੁਕਸਾਨ ਝੱਲਣਾ ਪਿਆ ਸੀ ਜਿਸ ਵਿੱਚ ਕਈ ਕਿਸਾਨ ਬੇਘਰ ਹੋ ਗਏ ਅਤੇ ਕਈ ਕਿਸਾਨਾਂ ਦੀਆਂ ਜਮੀਨਾਂ ਇਸ ਦਰਿਆ ਵਿੱਚ ਰੁੜ ਗਈਆਂ ਅਤੇ ਕਈਆਂ ਦੇ ਪਸ਼ੂ ਤੱਕ ਮਰ ਗਏ ਸਨ ਪਰ ਸਰਕਾਰ ਨੇ ਉਸ ਟਾਈਮ ਤੇ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਅਤੇ ਨਾ ਹੀ ਅੱਜ ਤੱਕ ਕਿਸੇ ਕਿਸਾਨ ਦੀ ਸਰਕਾਰ ਨੇ ਬਾਂਹ ਫੜੀ ਹੈ ਅਤੇ ਹੁਣ ਫਿਰ ਹਿਮਾਚਲ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਹਰਿ ਕੇ ਹੈਡ ਵਰਕਰਸ ਦੇ ਵੱਡੇ ਪੱਧਰ ਤੇ ਪਾਣੀ ਇਕੱਤਰ ਹੋ ਰਿਹਾ ਹੈ ਅਤੇ ਕਿਸਾਨਾਂ ਦੇ ਸਿਰ ਤੇ ਫਲੱਡ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਦੀ ਅਸਲ ਵਜਹਾ ਇਹ ਹੈ ਕਿ ਜਦ ਸਰਕਾਰ ਨੂੰ ਇਹ ਪਤਾ ਹੈ ਕਿ ਭਾਰੀ ਬਾਰਿਸ਼ਾਂ ਹੋ ਰਹੀਆਂ ਹਨ ਤਾਂ ਪਹਿਲਾਂ ਹੀ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਦੇ ਹੋਏ ਦਰਿਆ ਵਿੱਚ ਪਾਣੀ ਜਮਾ ਨਹੀਂ ਹੋਣ ਦੇਣਾ ਚਾਹੀਦਾ ਪਹਿਲਾਂ ਹੀ ਹਰੀਕੇ ਹੈਡ ਵਰਕਰ ਦੇ ਥੋੜੇ ਥੋੜੇ ਦਰ ਖੋਲ ਕੇ ਰੱਖਣੇ ਚਾਹੀਦੇ ਹਨ ਜਿਸ ਕਰਕੇ ਫਲੱਡ ਦਾ ਖਤਰਾ ਘੱਟ ਜਾਂਦਾ ਹੈ ਪਰ ਸਰਕਾਰ ਜਾਣ ਬੁੱਝ ਕੇ ਇਹਨਾਂ ਦਰਾਂ ਨੂੰ ਬੰਦ ਰੱਖਦੀ ਹੈ ਅਤੇ ਜਦ ਦਰਿਆ ਭਰ ਜਾਂਦਾ ਹੈ ਇਹਦਾ ਇੱਕ ਦਮ ਦਰਿਆ ਦੇ ਦਰ ਖੋਲ ਦਿੱਤੇ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਘਰ ਬੁਰੀ ਤਰ੍ਹਾਂ ਨਾਲ ਡੁੱਬ ਜਾਂਦੇ ਹਨ ਅਤੇ ਇਸੇ ਰੋਸ ਨੂੰ ਲੈ ਕੇ ਅੱਜ ਉਨਾਂ ਵੱਲੋਂ ਇਹ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਲੰਬੇ ਸਮੇਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ।

ਹਰਪਾਲ ਚੀਮਾ ਨੇ ਭਾਜਪਾ ਆਗੂਆਂ ਨੂੰ ਦਿੱਤੀ ਚੁਣੌਤੀ, ਕਿਹਾ- SDRF ਫੰਡ ‘ਚ ਭਾਰਤ ਸਰਕਾਰ ਦੇ ਸਾਲ-ਵਾਰ ਯੋਗਦਾਨ ਨੂੰ ਕਰੋ ਜਨਤਕ
Punjab Floods: ਭਾਜਪਾ ਦੇ ਉਲਟ, ਜੋ ਧੋਖੇ ਅਤੇ ਧਿਆਨ ਭਟਕਾਉਣ 'ਤੇ ਵਧਦੀ-ਫੁੱਲਦੀ ਹੈ, ਅਸੀਂ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਵਿਸ਼ਵਾਸ ਕਰਦੇ ਹਾਂ। State Disaster Response Fund Data: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਸੂਬਾ ਆਫ਼ਤ ਰਾਹਤ ਫੰਡ (ਐੱਸਡੀਆਰਐੱਫ) ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਫੈਲਾਏ ਜਾ ਰਹੇ ਝੂਠੇ...