Punjab News; ਜੰਡਿਆਲਾ ਗੁਰੂ ‘ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿਥੋਂ ਦੇ ਵੈਰੋਵਾਲ ਰੋਡ ਦੇ ਉੱਪਰ ਇੱਕ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਈਆਂ ਗਈਆਂ ਸੀ ਜੋ ਇਕ ਰੇਹੜੀ ‘ਤੇ ਸਮਾਨ ਵੇਚਣ ਵਾਲੇ ਦੇ ਲੱਗੀ। ਇਸ ਸਬੰਧੀ ਕੁਝ ਦਿਨ ਪਹਿਲਾਂ ਹੀ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਦੇ ਪੁੱਛਗਿਛ ਕਰਨ ਤੇ ਦੋਸ਼ੀ ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਿਸ ਪਿਸਟਲ ਦੇ ਨਾਲ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਉਸਨੇ ਨਜ਼ਦੀਕ ਹੀ ਰੱਖਿਆ ਹੋਇਆ ਸੀ।
ਪੁਲਿਸ ਨੇ ਜਦੋਂ ਦੋਸ਼ੀ ਗੁਰਪ੍ਰੀਤ ਨੂੰ ਰਿਕਵਰੀ ਲਈ ਲੈ ਕੇ ਗਈ ਤਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਦਿੱਤੀ ਜਿਸਦੇ ਚਲਦੇ ਗੁਰਪ੍ਰੀਤ ਵੱਲੋਂ ਤਿੰਨ ਫਾਇਰ ਪੁਲਿਸ ਦੇ ਉੱਪਰ ਕੀਤੇ ਗਏ ਜਿਸ ਦੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਜਿਸਤੋ ਬਾਅਦ ਉਹ ਗੋਲੀ ਦੋਸ਼ੀ ਦੇ ਲੱਤ ਦੇ ਵਿੱਚ ਲੱਗੀ। ਫ਼ਿਲਹਾਲ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਪੁਲਿਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਅੰਮ੍ਰਿਤਸਰੀ ਕੁਲਚੇ ਨੂੰ ਮਿਲ ਸਕਦਾ ਹੈ GI TAG – ਪੰਜਾਬ ਸਰਕਾਰ ਦੀ ਵੱਡੀ ਪਹਿਲ
Punjab Food Heritage: ਪੰਜਾਬ ਦਾ ਫੂਡ ਪ੍ਰੋਸੈਸਿੰਗ ਵਿਭਾਗ ਅੰਮ੍ਰਿਤਸਰ ਦੇ ਮਸ਼ਹੂਰ ਪਕਵਾਨ, ਅੰਮ੍ਰਿਤਸਰੀ ਕੁਲਚਾ ਲਈ ਭੂਗੋਲਿਕ ਸੰਕੇਤ (GI) ਟੈਗ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ GI ਟੈਗ ਇੱਕ ਲੇਬਲ ਹੈ, ਜੋ ਕਿਸੇ ਖਾਸ ਭੂਗੋਲਿਕ ਖੇਤਰ ਜਿਵੇਂ ਕਿ ਇੱਕ ਖਾਸ ਇਲਾਕਾ, ਕਸਬਾ ਜਾਂ ਦੇਸ਼ ਦੇ...