ਡੇਰਾ ਬਾਬਾ ਨਾਨਕ ਦੇ ਪਿੰਡ ਰਤੜ ਛਤੜ ਦੀ ਟੁੱਟੀ ਧੁੱਸੀ ਬੰਨ੍ਹ ਦੀ ਸੇਵਾ ਵਿੱਚ ਸ਼ਾਮਲ ਹੋਏ ਭਾਨਾ ਸਿੱਧੂ
Bhana Sidhu; ਪਿਛਲੇ ਦਿਨੀ ਆਏ ਹੜ੍ਹਾਂ ਕਾਰਨ ਡੇਰਾ ਬਾਬਾ ਨਾਨਕ ਦੇ ਸਰਹੱਦ ਨਾਲ ਲੱਗਦੀ ਧੁੱਸੀ ‘ਚ ਵੱਖ-ਵੱਖ ਥਾਵਾਂ ਤੇ ਪਾੜ ਪੈਣ ਕਾਰਨ ਭਾਰੀ ਤਬਾਹੀ ਹੋਈ ਸੀ। ਜਿਸ ਤੋਂ ਬਾਅਦ ਹੁਣ ਹੋਲੀ-ਹੋਲੀ ਪਾਣੀ ਉਤਰਨ ਕਰਕੇ ਗੁਰਦੁਆਰਾ ਯਾਦਗਾਰੀ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਬਾਬਾ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਆਰੰਭੀ ਗਈ,ਧੁੱਸੀ ਬੰਨ੍ਹ ਨੂੰ ਪੂਰਨ ਦੀ ਸੇਵਾ ਪਿਛਲੇ ਛੇ ਦਿਨਾਂ ਤੋਂ ਨਿਰੰਤਰ ਚੱਲ ਰਹੀ ਹੈ। ਜਿਸ ਵਿੱਚ ਸੈਂਕੜੇ ਟਰਾਲੀਆਂ ਟਰੈਕਟਰ ਅਤੇ ਸੇਵਾਦਾਰ ਦਿਨ ਰਾਤ ਮਿੱਟੀ ਪਾ ਕੇ ਬੰਨ੍ਹ ਨੂੰ ਪੂਰ ਰਹੇ ਹਨ ਜਿਸ ਵਿੱਚ ਬਾਬਾ ਸੁਖਵਿੰਦਰ ਸਿੰਘ ਅਗਵਾਨ ਕੋਲ ਪੰਜਾਬ ਦੇ ਮਸ਼ਹੂਰ ਚਿਹਰੇ ਭਾਨਾ ਸਿੱਧੂ ਅਤੇ ਗਾਇਕ ਮਨਦੀਪ ਸੋਹੀ ਵੀ ਕਾਰ ਸੇਵਾ ਵਿੱਚ ਸ਼ਾਮਿਲ ਹੋਣ ਲਈ ਪੁੱਜੇ। ਉਹਨਾਂ ਨੇ ਨੌਜਵਾਨਾਂ ਨੂੰ ਵੱਧ ਚੜ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਪ੍ਰੇਰਿਆ। ਇਸ ਮੌਕੇ ਮਨਦੀਪ ਸੋਹੀ ਨੇ ਪੰਜਾਬ ਦੇ ਚੜਦੀ ਕਲਾ ਵਾਸਤੇ ਡੇਲੀ ਪੋਸਟ ਦੇ ਕੈਮਰੇ ਸਾਹਮਣੇ ਗੀਤ ਗਾ ਕੇ ਸੁਣਾਇਆ ਤੇ ਲੋਕਾਂ ਦਾ ਦਿਲ ਜਿੱਤਿਆ।