Journalism Of Hope
BREAKING NEWS
ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ.........ਸਰਹਿੰਦ ਰੇਲਵੇ ਟਰੈਕ ’ਤੇ ਸੀਮੈਂਟ ਦੇ ਪਿਲਰ ਰੱਖਣ ਦਾ ਮਾਮਲਾ: 26 ਸਾਲਾ ਨੌਜਵਾਨ ਦੋ ਦਿਨ ਦੇ ਰਿਮਾਂਡ ‘ਤੇ.......ਹਿਮਾਚਲ ਪ੍ਰਦੇਸ਼ ‘ਚ ਕਕਾਰ ਪਾਏ ਹੋਏ ਹੋਣ ਕਾਰਨ ਇੱਕ ਹੋਰ ਸਿੱਖ ਪ੍ਰੀਖਿਆਰਥੀ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਰੋਕਿਆ........ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲਾ: ਗੁਰਦਾਸਪੁਰ ਤੋਂ ਹਿਰਾਸਤ ’ਚ ਲਿਆ ਗਿਆ ਚੌਥਾ ਨੌਜਵਾਨ ਪੁੱਛਗਿੱਛ ਮਗਰੋਂ ਰਿਹਾਅ..........ਦਿਲਜੀਤ ਦੋਸਾਂਝ ਦਾ ਮੁੰਬਈ ਕੰਸਰਟ: ਆਲੋਚਕਾਂ ਨੂੰ ਦਿੱਤਾ ਪਿਆਰ ਨਾਲ ਜਵਾਬ..........ਪੰਜਾਬ ’ਚ ਠੰਢ ਦੇ ਨਾਲ ਸੰਘਣੀ ਧੁੰਦ ਦੀ ਦਸਤਕ, ਅਲਰਟ ਜਾਰੀ..........ਕ੍ਰਾਈਸਟਚਰਚ ਟੈਸਟ ’ਚ ਭਾਰਤ ਦੀ ਹਾਲਤ ਨਾਜ਼ੁਕ, ਦੂਜੇ ਦਿਨ 116 ਦੌੜਾਂ ’ਤੇ ਗੁਆਏ 6 ਵਿਕਟ.....ਈਰਾਨ ’ਚ 14 ਸਾਲਾ ਪਤਨੀ ਦੀ ਪਤੀ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਅਜੇ 10 ਦਿਨ ਪਹਿਲਾਂ ਹੀ ਦਿੱਤਾ ਸੀ ਬੱਚੇ ਨੂੰ ਜਨਮ

ATM ਤੋਂ ਪੈਸੇ ਕਢਵਾਉਣ ਦੇ ਨਿਯਮਾਂ ’ਚ ਬਦਲਾਅ, ਮੁਫ਼ਤ ਲੈਣ-ਦੇਣ ਦੀ ਲਿਮਟ ਖ਼ਤਮ ਹੋਣ ’ਤੇ ਲੱਗੇਗਾ ਚਾਰਜ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ATM ਅਤੇ ਦੁਕਾਨਾਂ ’ਤੇ ਲੱਗੀਆਂ ਸਵੈਪ ਮਸ਼ੀਨਾਂ ਰਾਹੀਂ ਨਕਦੀ ਕਢਵਾਉਣ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਤਹਿਤ ਮਹੀਨੇ ਦੀ ਮੁਫ਼ਤ ਟ੍ਰਾਂਜ਼ੈਕਸ਼ਨ ਲਿਮਟ ਖ਼ਤਮ ਹੋਣ ਤੋਂ ਬਾਅਦ ATM ਤੋਂ ਪੈਸੇ ਕਢਵਾਉਣ ’ਤੇ ਬੈਂਕ ਵੱਧ ਤੋਂ ਵੱਧ 23 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਅਤੇ ਲਾਗੂ ਟੈਕਸ ਵਸੂਲ ਸਕਣਗੇ। ਨਵੇਂ ਨਿਯਮਾਂ ਤਹਿਤ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ATM ਤੋਂ ਪੈਸੇ ਕਢਵਾਉਣ ਦੇ ਨਿਯਮਾਂ ’ਚ ਬਦਲਾਅ, ਮੁਫ਼ਤ ਲੈਣ-ਦੇਣ ਦੀ ਲਿਮਟ ਖ਼ਤਮ ਹੋਣ ’ਤੇ ਲੱਗੇਗਾ ਚਾਰਜ
  • RBI ਦੇ ਨਵੇਂ ਨਿਯਮ ਲਾਗੂ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ATM ਅਤੇ ਦੁਕਾਨਾਂ ’ਤੇ ਲੱਗੀਆਂ ਸਵੈਪ ਮਸ਼ੀਨਾਂ ਰਾਹੀਂ ਨਕਦੀ ਕਢਵਾਉਣ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਤਹਿਤ ਮਹੀਨੇ ਦੀ ਮੁਫ਼ਤ ਟ੍ਰਾਂਜ਼ੈਕਸ਼ਨ ਲਿਮਟ ਖ਼ਤਮ ਹੋਣ ਤੋਂ ਬਾਅਦ ATM ਤੋਂ ਪੈਸੇ ਕਢਵਾਉਣ ’ਤੇ ਬੈਂਕ ਵੱਧ ਤੋਂ ਵੱਧ 23 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਅਤੇ ਲਾਗੂ ਟੈਕਸ ਵਸੂਲ ਸਕਣਗੇ। ਨਵੇਂ ਨਿਯਮਾਂ ਤਹਿਤ ਬੈਂਕਾਂ ਨੂੰ ਗਾਹਕਾਂ ਨੂੰ ਇਹ ਜਾਣਕਾਰੀ ਦੇਣੀ ਵੀ ਲਾਜ਼ਮੀ ਹੋਵੇਗੀ ਕਿ ਉਨ੍ਹਾਂ ਦੇ ਕਿੰਨੇ ਮੁਫ਼ਤ ਟ੍ਰਾਂਜ਼ੈਕਸ਼ਨ ਬਾਕੀ ਹਨ ਅਤੇ ਅਗਲੀ ਟ੍ਰਾਂਜ਼ੈਕਸ਼ਨ ’ਤੇ ਕਿੰਨਾ ਚਾਰਜ ਲੱਗੇਗਾ।

ਕਿੰਨੀਆਂ ਮੁਫ਼ਤ ਟ੍ਰਾਂਜ਼ੈਕਸ਼ਨ ਮਿਲਣਗੀਆਂ ?
ਸੇਵਿੰਗ ਅਕਾਊਂਟ ਧਾਰਕਾਂ ਨੂੰ ਆਪਣੇ ਬੈਂਕ ਦੇ ATM ਤੋਂ ਹਰ ਮਹੀਨੇ 5 ਮੁਫ਼ਤ ਟ੍ਰਾਂਜ਼ੈਕਸ਼ਨ ਕਰਨ ਦੀ ਸਹੂਲਤ ਮਿਲੇਗੀ। ਇਸ ਵਿੱਚ ਨਕਦੀ ਕਢਵਾਉਣ, ਬੈਲੇਂਸ ਚੈੱਕ ਕਰਨ ਅਤੇ ਮਿੰਨੀ ਸਟੇਟਮੈਂਟ ਕਢਵਾਉਣ ਵਰਗੀਆਂ ਸੇਵਾਵਾਂ ਸ਼ਾਮਲ ਹਨ। ਦੂਜੇ ਬੈਂਕ ਦੇ ATM ਦੀ ਵਰਤੋਂ ਕਰਨ ’ਤੇ ਸ਼ਹਿਰ ਦੇ ਹਿਸਾਬ ਨਾਲ ਮੁਫ਼ਤ ਟ੍ਰਾਂਜ਼ੈਕਸ਼ਨਾਂ ਦੀ ਗਿਣਤੀ ਤੈਅ ਹੋਵੇਗੀ। ਮੈਟਰੋ ਸ਼ਹਿਰ: ਮੁੰਬਈ, ਨਵੀਂ ਦਿੱਲੀ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਵਿੱਚ ਹਰ ਮਹੀਨੇ 3 ਮੁਫ਼ਤ ਟ੍ਰਾਂਜ਼ੈਕਸ਼ਨ। ਗੈਰ-ਮੈਟਰੋ ਸ਼ਹਿਰ: ਬਾਕੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਹਰ ਮਹੀਨੇ 5 ਮੁਫ਼ਤ ਟ੍ਰਾਂਜ਼ੈਕਸ਼ਨ। ਜੇਕਰ ਕੋਈ ਗਾਹਕ ਇੱਕੋ ਮਹੀਨੇ ਵਿੱਚ ਮੈਟਰੋ ਅਤੇ ਗੈਰ-ਮੈਟਰੋ ਦੋਵਾਂ ਥਾਵਾਂ ’ਤੇ ਦੂਜੇ ਬੈਂਕ ਦੇ ATM ਵਰਤਦਾ ਹੈ ਤਾਂ ਵੀ ਉਸ ਨੂੰ ਕੁੱਲ 5 ਮੁਫ਼ਤ ਟ੍ਰਾਂਜ਼ੈਕਸ਼ਨਾਂ ਦੀ ਹੀ ਸਹੂਲਤ ਮਿਲੇਗੀ।

ਦੂਜੇ ਬੈਂਕ ਦੇ ATM ਤੋਂ ਇੱਕ ਵਾਰ ’ਚ ₹10,000 ਕਢਵਾ ਸਕੋਗੇ
ਨਵੇਂ ਨਿਯਮਾਂ ਮੁਤਾਬਕ ਦੂਜੇ ਬੈਂਕ ਦੇ ATM ਤੋਂ ਇੱਕ ਵਾਰ ਵਿੱਚ ਵੱਧ ਤੋਂ ਵੱਧ 10,000 ਰੁਪਏ ਕਢਵਾਏ ਜਾ ਸਕਣਗੇ। ਹਾਲਾਂਕਿ, ਗਾਹਕਾਂ ਨੂੰ ਆਪਣੇ ਬੈਂਕ ਵੱਲੋਂ ਤੈਅ ਰੋਜ਼ਾਨਾ ਨਕਦੀ ਕਢਵਾਉਣ ਦੀ ਸੀਮਾ ਦਾ ਵੀ ਧਿਆਨ ਰੱਖਣਾ ਹੋਵੇਗਾ। ਜੇਕਰ ATM ਖ਼ਰਾਬ ਹੋਣ, ਨੈੱਟਵਰਕ ਫੇਲ੍ਹ ਹੋਣ ਜਾਂ ਮਸ਼ੀਨ ਵਿੱਚ ਨਕਦੀ ਨਾ ਹੋਣ ਕਾਰਨ ਟ੍ਰਾਂਜ਼ੈਕਸ਼ਨ ਅਸਫਲ ਰਹਿੰਦੀ ਹੈ ਤਾਂ ਇਸ ਨੂੰ ਮੁਫ਼ਤ ਟ੍ਰਾਂਜ਼ੈਕਸ਼ਨ ਦੀ ਲਿਮਟ ਵਿੱਚ ਨਹੀਂ ਗਿਣਿਆ ਜਾਵੇਗਾ। ਅਜਿਹੀ ਸਥਿਤੀ ਵਿੱਚ ਗਾਹਕ ਤੋਂ ਕੋਈ ਚਾਰਜ ਵੀ ਨਹੀਂ ਲਿਆ ਜਾਵੇਗਾ।

ATM ’ਤੇ ਇਹ ਜਾਣਕਾਰੀ ਦੇਣੀ ਲਾਜ਼ਮੀ
RBI ਨੇ ATM ’ਤੇ ਗਾਹਕਾਂ ਦੀ ਸਹੂਲਤ ਲਈ ਜਾਣਕਾਰੀ ਦੇਣੀ ਲਾਜ਼ਮੀ ਕੀਤੀ ਹੈ। ਹਰ ATM ਵਿੱਚ ਅੰਗਰੇਜ਼ੀ, ਹਿੰਦੀ ਅਤੇ ਸਥਾਨਕ ਭਾਸ਼ਾ ਵਿੱਚ ਸਪੱਸ਼ਟ ਨੋਟਿਸ ਲਗਾਉਣਾ ਹੋਵੇਗਾ। ਇਸ ਵਿੱਚ ਹੇਠ ਲਿਖੀ ਜਾਣਕਾਰੀ ਹੋਣੀ ਚਾਹੀਦੀ ਹੈ:
ਇੱਕ ਵਾਰ ਵਿੱਚ ਵੱਧ ਤੋਂ ਵੱਧ ਕਿੰਨੀ ਨਕਦੀ ਕਢਵਾਈ ਜਾ ਸਕਦੀ ਹੈ।
ਹਰ ਮਹੀਨੇ ਕਿੰਨੀਆਂ ਮੁਫ਼ਤ ਟ੍ਰਾਂਜ਼ੈਕਸ਼ਨਾਂ ਮਿਲਣਗੀਆਂ ਅਤੇ ਸੀਮਾ ਖ਼ਤਮ ਹੋਣ ’ਤੇ ਕਿੰਨਾ ਚਾਰਜ ਲੱਗੇਗਾ।
ATM ਦਾ ਪਛਾਣ ਨੰਬਰ ਅਤੇ ਹੈਲਪਡੈਸਕ ਦਾ ਸੰਪਰਕ ਨੰਬਰ।
ATM ਚਲਾਉਣ ਵਾਲੇ ਬੈਂਕ ਦਾ ਟੋਲ-ਫ੍ਰੀ ਗਾਹਕ ਸੇਵਾ ਨੰਬਰ।
ਕਿਸੇ ਸਮੱਸਿਆ ਦੀ ਸਥਿਤੀ ਵਿੱਚ ਆਪਣੇ ਹੋਮ ਬ੍ਰਾਂਚ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਜਾਣਕਾਰੀ।

ਜੇਕਰ ATM ਵਿੱਚ ਨਕਦੀ ਉਪਲਬਧ ਨਹੀਂ ਹੈ ਤਾਂ ਮਸ਼ੀਨ ਨੂੰ ਟ੍ਰਾਂਜ਼ੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕ੍ਰੀਨ ’ਤੇ ‘ਕੈਸ਼ ਉਪਲਬਧ ਨਹੀਂ ਹੈ’ ਦਾ ਸੁਨੇਹਾ ਦਿਖਾਉਣਾ ਹੋਵੇਗਾ। ਇਸ ਤੋਂ ਇਲਾਵਾ ਸਾਰੇ ATM ਵਿੱਚ ਚਿੱਪ-ਐਂਡ-ਪਿਨ ਵਾਲੇ EMV ਕਾਰਡਾਂ ਦੀ ਵਰਤੋਂ ਦੀ ਸਹੂਲਤ ਲਾਜ਼ਮੀ ਹੋਵੇਗੀ।

ਦੁਕਾਨਾਂ ਦੀਆਂ ਸਵੈਪ ਮਸ਼ੀਨਾਂ ਤੋਂ ਵੀ ਕਢਵਾ ਸਕੋਗੇ ਨਕਦੀ
ATM ਤੋਂ ਇਲਾਵਾ ਗਾਹਕ ਦੁਕਾਨਾਂ ਅਤੇ ਵਪਾਰਕ ਕੇਂਦਰਾਂ ’ਤੇ ਲੱਗੀਆਂ ਯੋਗ PoS (ਪੁਆਇੰਟ ਆਫ਼ ਸੇਲ) ਮਸ਼ੀਨਾਂ ਰਾਹੀਂ ਵੀ ਨਕਦੀ ਕਢਵਾ ਸਕਦੇ ਹਨ। ਇਹ ਸਹੂਲਤ ਡੈਬਿਟ ਕਾਰਡ, ਪੂਰੀ KYC ਵਾਲੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ (PPI), ਭਾਵੇਂ ਉਹ ਬੈਂਕ ਜਾਂ ਗੈਰ-ਬੈਂਕ ਵੱਲੋਂ ਜਾਰੀ ਕੀਤੇ ਗਏ ਹੋਣ, ਅਤੇ UPI ਰਾਹੀਂ ਉਪਲਬਧ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News