Chandigarh District Court: ਕੋਟਕਪੁਰਾ ਗੋਲੀਕਾਂਡ ਮਾਮਲਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਟ੍ਰਾਂਸਫਰ ਕੀਤਾ। ਜਿਸ ‘ਚ ਅੱਜ ਟਰਾਇਲ ਕੋਰਟ ਦੀ ਪਹਿਲੀ ਸੁਣਵਾਈ ਹੋਈ।
Behbal Kala Firing Case: ਸਾਲ 2015 ਦੇ ਵਿੱਚ ਬਰਗਾੜੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ 10 ਸਾਲ ਤੋਂ ਇਹ ਮਾਮਲਾ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਸੀ। ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਾਲ ਬਹਿਬਲ ਕਲਾ ਗੋਲੀ ਕਾਂਡ ਮਾਮਲਾ ਅਤੇ ਕੋਟਕਪੁਰਾ ਗੋਲੀਕਾਂਡ ਮਾਮਲਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਟ੍ਰਾਂਸਫਰ ਕੀਤਾ। ਜਿਸ ‘ਚ ਅੱਜ ਟਰਾਇਲ ਕੋਰਟ ਦੀ ਪਹਿਲੀ ਸੁਣਵਾਈ ਹੋਈ।
ਪਹਿਲੀ ਸੁਣਵਾਈ ‘ਚ ਇਹ ਸਾਹਮਣੇ ਆਇਆ ਹੈ ਕਿ ਹਾਲੇ ਤੱਕ ਜਾਂਚ ਪੂਰੀ ਨਹੀਂ ਹੋਈ ਅਤੇ ਪੀੜਤ ਸੁਖਰਾਜ ਸਿੰਘ ਨੇ ਜ਼ਿਲ੍ਹਾ ਅਦਾਲਤ ‘ਚ ਇੱਕ ਐਪਲੀਕੇਸ਼ਨ ਦਾਖਿਲ ਕਰਨ ਦੇ ਲਈ ਕਿਹਾ ਹੈ ਕਿ ਉਸਨੂੰ ਵੀ ਸੁਣਿਆ ਜਾਵੇ। ਜਿਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਅਗਸਤ 2025 ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗੋਲੀਕਾਂਡ ਮਾਮਲੇ ਦੇ ਵਿੱਚ ਜਾਂਚ ਦਾ ਸਟੇਟਸ ਜਵਾਬ ਦੱਸਣ ਦੇ ਲਈ ਸਰਕਾਰ ਨੇ ਸਮਾਂ ਮੰਗਿਆ ਹੈ।
ਪੀੜਤ ਸੁਖਰਾਜ ਸਿੰਘ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਪ੍ਰਦੀਪ ਵਿਰਕ ਨੇ ਕਿਹਾ ਕਿ 10 ਸਾਲਾਂ ਤੋਂ ਇਸ ਮਾਮਲੇ ਦੇ ਵਿੱਚ ਕਈ ਸਾਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਾਈਆਂ ਗਈਆਂ, ਪਰ ਹਾਲੇ ਤੱਕ ਜਾਂਚ ਪੂਰੀ ਨਹੀਂ ਹੋ ਸਕੀ ਹੈ ਅਤੇ ਇੱਕ ਸਾਲ ਤੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਵੀ ਐਪਲੀਕੇਸ਼ਨ ਲਗਾਈ ਗਈ ਸੀ ਕਿ ਜਾਂਚ ਦਾ ਸਟੇਟਸ ਦੱਸਿਆ ਜਾਵੇ ਪਰ ਸਰਕਾਰ ਵੱਲੋਂ ਹਲੇ ਤੱਕ ਸਟੇਟਸ ਨਹੀਂ ਦੱਸਿਆ ਗਿਆ। ਦੂਜੇ ਪਾਸੇ ਬੇਅਦਬੀ ਨੂੰ ਲੈ ਕੇ ਕਾਨੂੰਨ ਬਣਾਇਆ ਜਾ ਰਿਹਾ ਜਦੋਂ ਕਿ ਪੁਰਾਣੇ ਹੀ ਮਾਮਲਿਆਂ ਦੇ ਜਾਂਚ ਕਿੱਥੇ ਪਹੁੰਚੀ ਹੈ, ਕੀ ਕੋਈ ਸਜ਼ਾ ਹੋਈ ਹੈ, ਉਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅਦਾਲਤ ‘ਚ ਤਾਂ ਮਾਮਲਾ ਚੱਲ ਰਿਹਾ ਇੱਕ ਪਾਸੇ ਫਰੀਦਕੋਟ ਦੇ ਵਿੱਚ ਵੀ, ਉੱਥੇ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਵੀ ਸਾਲ ਤੋਂ ਇਹ ਮਾਮਲਾ ਚੱਲ ਰਿਹਾ ਪਰ ਕਿਤੇ ਕੁਝ ਨਹੀਂ ਹੋਇਆ। ਹੁਣ ਅਸੀਂ ਇੱਕ ਐਪਲੀਕੇਸ਼ਨ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਲਗਾਈ ਜਿਸ ‘ਚ ਕਿਹਾ ਗਿਆ ਕਿ ਪੀੜਤ ਪੱਖ ਨੂੰ ਸੁਣਿਆ ਜਾਵੇ।