Punjab Road Accident; ਰਾਏਕੋਟ ਦੇ ਲੁਧਿਆਣਾ ਬਠਿੰਡਾ ਰੋਡ ‘ਤੇ ਸਥਿਤ ਪਿੰਡ ਗੋਂਦਵਾਲ ਵਿਖੇ ਮੋਟਰ ਸਾਈਕਲ ਅੱਗੇ ਇਕ ਅਵਾਰਾ ਗਾਂ ਦੇ ਆਉਣ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਦਰਦਨਾਕ ਹਾਦਸਾ ਹੋਇਆ ਹੈ। ਇਸ ਹਾਦਸੇ ‘ਚ ਮੌਕੇ ‘ਤੇ ਮੌਜੂਦ ਪ੍ਰਤੱਖਦਰਸੀਆਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਰਾਏਕੋਟ ਸਾਈਡ ਤੋਂ ਹਲਵਾਰਾ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ ਪਰ ਜਦੋਂ ਉਹ ਰਾਏਕੋਟ ਸ਼ਹਿਰ ਦੇ ਬਾਹਰ ਸਥਿਤ ਪਿੰਡ ਗੋਦਵਾਲ ਤੋਂ ਥੋੜੀ ਦੂਰ ਅੱਗੇ ਪੁੱਜਿਆ ਤਾਂ ਅਚਾਨਕ ਇੱਕ ਗਾਂ ਖੇਤਾਂ ਵਿੱਚੋਂ ਨਿਕਲ ਕੇ ਸੜਕ ‘ਤੇ ਉਸ ਦੇ ਮੋਟਰਸਾਈਕਲ ਅੱਗੇ ਆ ਗਈ, ਇੱਕਦਮ ਅੱਗੇ ਆਈ ਗਾਂ ਨਾਲ ਸੜਕ ਤੇ ਆਪਣੀ ਰਫਤਾਰ ਜਾ ਰਹੇ ਮੋਟਰ ਸਾਈਕਲ ਦੀ ਟੱਕਰ ਹੋ ਗਈ, ਟੱਕਰ ਐਨੀ ਜਬਰਦਸਤ ਸੀ ਕਿ ਮੋਟਰਸਾਈਕਲ ਚਾਲਕ ਨੌਜਵਾਨ ਬੁੜਕ ਕੇ ਕਾਫੀ ਦੂਰ ਜਾ ਡਿੱਗਿਆ ਅਤੇ ਡਿੱਗਣ ਸਮੇਂ ਸਿਰ ਜੋਰ ਨਾਲ ਸੜਕ ‘ਤੇ ਵੱਜਿਆ ਅਤੇ ਸਿਰ ਤੇ ਮੂੰਹ ਉਪਰ ਗੰਭੀਰ ਸੱਟ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੌਕੇ ਇਕੱਤਰ ਹੋਏ ਆਲੇ ਦੁਆਲੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਇਸ ਦੀ ਘਟਨਾ ਹੋਰ ਸਥਾਨਾਂ ਸਿਟੀ ਰਾਏਕੋਟ ਵਿਖੇ ਦਿੱਤੀ ਜਿਸ ਤੇ ਐਸਐਚਓ ਸਿਟੀ ਅਮਰਜੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਘਟਨਾ ਸਥਾਨ ‘ਤੇ ਪੁੱਜੇ।
ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਮ੍ਰਿਤਕ ਦੇ ਮੋਟਰਸਾਈਕਲ ਦੀ ਤਲਾਸੀ ਲਈ ਤਾਂ ਉਸ ਵਿੱਚੋਂ ਨਿਕਲਣੇ ਕਾਗਜਾਤਾਂ ਤੋਂ ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਬਾਰੂ ਰਾਮ,ਵਾਸੀ ਪੱਖੋ(ਜਿਲਾ ਬਰਨਾਲਾ) ਵਜੋਂ ਹੋਈ ਹੈ ਅਤੇ ਮ੍ਰਿਤਕ ਆਪਣੇ ਮੋਟਰ ਸਾਈਕਲ ‘ਤੇ ਭੁਜੇ ਹੋਏ ਛੋਲੇ ਵੇਚ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਥਾਣਾ ਸਿਟੀ ਦੇ ਐਸਐਚਓ ਅਮਰਜੀਤ ਸਿੰਘ ਨੇ ਆਖਿਆ ਕਿ ਇਸ ਸੰਬੰਧ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਹਨਾਂ ਦੇ ਆਉਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਰੂਹ ਵਿੱਚ ਆਏ ਰਾਹਗੀਰਾਂ ਅਤੇ ਵਸਨੀਕਾ ਨੇ ਆਖਿਆ ਕਿ ਇਲਾਕੇ ਅੰਦਰ ਵੱਡੀ ਗਿਣਤੀ ‘ਚ ਅਵਾਰਾ ਪਸ਼ੂ ਕਾਰਨ ਸੜਕ ਤੇ ਘੁੰਮਦੇ ਹਨ ਅਤੇ ਇਨ੍ਹਾਂ ਕਾਰਨ ਆਏ ਦਿਨੀਂ ਕੋਈ ਨਾ ਕੋਈ ਸੜਕ ਹਾਦਸਾ ਵਾਪਰਦਾ ਰਹਿੰਦਾ।ਜਿਸ ਦੌਰਾਨ ਕਈ ਜਿੱਥੇ ਕੀਮਤੀ ਜਾਨਾਂ ਅਜਾਈ ਜਾਂਦੀਆਂ ਹਨ, ਉਥੇ ਹੀ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ।ਇਸ ਲਈ ਉਹ ਸਰਕਾਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੇ ਨਾਲ ਨਾਲ ਗਾਵਾਂ ਦਾ ਦੁੱਧ ਪੀਣ ਤੋਂ ਬਾਅਦ ਸੜਕਾਂ ਤੇ ਰੁਲਣ ਲਈ ਛੱਡਣ ਵਾਲਿਆਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।