Israel-Palestine War: ਇਜ਼ਰਾਈਲੀ ਫੌਜ ਦੇ ਹਮਲੇ ‘ਚ ਖਾਣਾ ਲੈਣ ਜਾ ਰਹੇ 32 ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਇਜ਼ਰਾਈਲੀ ਫੌਜ ਜਾਣਬੁੱਝ ਕੇ ਫਲਸਤੀਨੀਆਂ ਨੂੰ ਮਾਰ ਰਹੀ ਹੈ।
Firing at Food Distribution Center in Gaza: ਇਜ਼ਰਾਈਲੀ ਫੌਜੀਆਂ ਨੇ ਗਾਜ਼ਾ ਵਿੱਚ ਭੋਜਨ ਸਮੱਗਰੀ ਲੈਣ ਜਾ ਰਹੇ ਫਲਸਤੀਨੀਆਂ ‘ਤੇ ਗੋਲੀਬਾਰੀ ਕੀਤੀ, ਜਿਸ ਕਾਰਨ 32 ਲੋਕ ਮਾਰੇ ਗਏ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੱਕੀਆਂ ਨੂੰ ਰੋਕਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ, ਜਦੋਂ ਕਿ ਜ਼ਖਮੀਆਂ ਦਾ ਆਰੋਪ ਹੈ ਕਿ ਸਿੱਧੀ ਗੋਲੀਬਾਰੀ ਕੀਤੀ ਗਈ। ਪਿਛਲੇ 7 ਹਫ਼ਤਿਆਂ ਵਿੱਚ, ਇਜ਼ਰਾਈਲੀ ਫੌਜ ਦੀ ਗੋਲੀਬਾਰੀ ਵਿੱਚ 900 ਲੋਕ ਮਾਰੇ ਗਏ ਹਨ।
ਸ਼ਨੀਵਾਰ ਨੂੰ, ਇਜ਼ਰਾਈਲੀ ਸੈਨਿਕਾਂ ਨੇ ਗਾਜ਼ਾ ਵਿੱਚ ਭੋਜਨ ਸਪਲਾਈ ਲੈਣ ਜਾ ਰਹੇ ਫਲਸਤੀਨੀਆਂ ‘ਤੇ ਫਿਰ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 32 ਲੋਕਾਂ ਦੇ ਮਾਰੇ ਜਾਣ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ੱਕੀ ਲੋਕਾਂ ਨੂੰ ਦੇਖਣ ਤੋਂ ਬਾਅਦ ਰੋਕਣ ਲਈ ਹਵਾ ਵਿੱਚ ਗੋਲੀਬਾਰੀ ਕੀਤੀ, ਜਦੋਂ ਕਿ ਜ਼ਖਮੀਆਂ ਦਾ ਕਹਿਣਾ ਹੈ ਕਿ ਇਹ ਚੇਤਾਵਨੀ ਵਾਲੀ ਗੋਲੀ ਨਹੀਂ ਸੀ ਸਗੋਂ ਲੋਕਾਂ ‘ਤੇ ਸਿੱਧੀ ਗੋਲੀਬਾਰੀ ਸੀ।
ਗੋਲੀਬਾਰੀ ‘ਚ ਲਗਭਗ 900 ਲੋਕਾਂ ਨੇ ਗਵਾਈ ਜਾਨ
ਸੰਯੁਕਤ ਰਾਸ਼ਟਰ ਮੁਤਾਬਕ, ਪਿਛਲੇ 7 ਹਫ਼ਤਿਆਂ ਵਿੱਚ ਰਾਹਤ ਸਮੱਗਰੀ ਵੰਡ ਕੇਂਦਰਾਂ ਦੇ ਨੇੜੇ ਇਜ਼ਰਾਈਲੀ ਫੌਜ ਦੀ ਗੋਲੀਬਾਰੀ ਵਿੱਚ ਲਗਭਗ 900 ਲੋਕ ਮਾਰੇ ਗਏ ਹਨ। ਪੀੜਤਾਂ ਦੇ ਅਨੁਸਾਰ, ਸੜਕ ਦੇ ਇੱਕ ਪਾਸੇ ਤੋਂ ਟੈਂਕ ਆਏ ਜਦੋਂ ਕਿ ਦੂਜੇ ਪਾਸੇ ਤੋਂ ਇਜ਼ਰਾਈਲੀ ਫੌਜ ਦੀਆਂ ਗੱਡੀਆਂ ਆਈਆਂ ਅਤੇ ਉਸ ਤੋਂ ਬਾਅਦ ਲੋਕਾਂ ‘ਤੇ ਗੋਲੀਬਾਰੀ ਸ਼ੁਰੂ ਹੋ ਗਈ।
ਗਾਜ਼ਾ ਵਿੱਚ ਰਾਹਤ ਸਮੱਗਰੀ ਵੰਡਣ ਵਾਲੀ ਇੱਕ ਅਮਰੀਕੀ ਸੰਸਥਾ GHF ਨੇ ਕਿਹਾ ਹੈ ਕਿ ਇਸਦੇ ਪ੍ਰੇਮਿਸਿਸ ਦੇ ਨੇੜੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਪਤਾ ਲੱਗਾ ਹੈ ਕਿ ਲੋਕ ਸਵੇਰ ਤੋਂ ਪਹਿਲਾਂ ਹਨੇਰੇ ਵਿੱਚ ਵੰਡ ਕੇਂਦਰ ਵੱਲ ਜਾ ਰਹੇ ਸੀ ਤਾਂ ਜੋ ਉਹ ਇੱਕ ਲਾਈਨ ਬਣਾ ਸਕਣ ਅਤੇ ਸਮੱਗਰੀ ਵੰਡਣ ਤੋਂ ਪਹਿਲਾਂ ਪਹਿਲਾਂ ਸਮੱਗਰੀ ਪ੍ਰਾਪਤ ਕਰ ਸਕਣ। ਇਜ਼ਰਾਈਲੀ ਫੌਜ ਨੂੰ ਹਨੇਰੇ ਵਿੱਚ ਇਨ੍ਹਾਂ ਲੋਕਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਤੇ ਗੋਲੀਬਾਰੀ ਕੀਤੀ।