Punjab News; ਅੱਪਰਾ ਤੋਂ ਮੁਕੰਦਪੁਰ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਨੌਜਵਾਨ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਹੋਈ ਮਿਲੀ। ਜਿਸ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਨੌਜਵਾਨ ਦੀ ਲਾਸ਼ ਦੇਖਣ ਤੋਂ ਇੰਜ ਅੰਦਾਜ਼ਾ ਲਗਾਇਆ ਗਿਆ ਕਿ ਵਿਅਕਤੀ ਨੇ ਫਾਹਾ ਲਿਆ ਹੁੰਦਾ ਹੈ , ਕਿਉਂਕਿ ਉਸ ਨੇ ਆਪਣੀ ਸ਼ਰਟ ਉਤਾਰ ਕੇ ਆਪਣੇ ਗਲੇ ਦੇ ਨਾਲ ਫ਼ਾਹਾ ਲਿਆ ਹੋਇਆ ਸੀ। ਉੱਥੇ ਮੌਜੂਦ ਕਰਮਚਾਰੀ ਵੱਲੋਂ ਉਸ ਦੀ ਆਸ-ਪਾਸ ਭਾਲ ਕੀਤੀ ਗਈ ਜਦ ਉਸਨੇ ਦੇਖਿਆ ਤਾਂ ਉਸਦੇ ਨਾਲ ਕੰਮ ਕਰਨ ਵਾਲਾ ਕਰਿੰਦਾ ਦਰੱਖਤ ਨਾਲ ਲਟਕਦਾ ਹੋਇਆ ਮਿਲਿਆ। ਇਸ ਸਬੰਧੀ ਨਜ਼ਦੀਕੀ ਲੋਕਾਂ ਨੇ ਅੱਪਰਾ ਪੁਲਿਸ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਸ਼ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਦਾ ਨੌਜਵਾਨ ਆਪਣੇ ਲਾਪਤਾ ਭਰਾ ਦੀ ਭਾਲ ਲਈ ਜਾਵੇਗਾ ਰੂਸ, 18 ਮਹੀਨਿਆਂ ਤੋਂ ਕੋਈ ਜਾਣਕਾਰੀ ਨਹੀਂ
Punjab News: ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦਾ ਰਹਿਣ ਵਾਲਾ ਮਨਦੀਪ ਕੁਮਾਰ ਪਿਛਲੇ 18 ਮਹੀਨਿਆਂ ਤੋਂ ਰੂਸ ਵਿੱਚ ਲਾਪਤਾ ਹੋਣ ਦੀ ਖ਼ਬਰ ਹੈ। ਜਗਦੀਪ ਕੁਮਾਰ ਇੱਕ ਵਾਰ ਫਿਰ ਆਪਣੇ ਭਰਾ ਦੀ ਭਾਲ ਵਿੱਚ ਰੂਸ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਵਾਰ ਉਸਨੂੰ ਵਿਦੇਸ਼ ਮੰਤਰਾਲੇ (MEA) ਅਤੇ ਕੁਝ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ...