Ropar News: ਪਿੰਡ ਵਾਸੀਆਂ ਨੇ ਥਾਣਾ ਸਦਰ ਰੋਪੜ ਵਿਖੇ ਇਕੱਠਾ ਹੋ ਕੇ ਬਿਜਲੀ ਮਹਿਕਮੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Farmer Death in Ropar: ਰੋਪੜ ਦੇ ਨਜ਼ਦੀਕੀ ਪਿੰਡ ਮਾਜਰੀ ਜੱਟਾ ‘ਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ 55 ਸਾਲਾ ਕਿਸਾਨ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਕਿਸਾਨ ਧਰਮਿੰਦਰ ਸਿੰਘ ਹਾਦਸੇ ਸਮੇਂ ਆਪਣੇ ਖੇਤਾਂ ਵਿੱਚ ਝੋਨੇ ਵਿੱਚ ਯੂਰੀਆ ਪਾ ਰਿਹਾ ਸੀ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇੱਕ ਖੰਭਾ ਟੁੱਟ ਕੇ ਖੇਤਾਂ ਵਿੱਚ ਡਿੱਗਿਆ ਹੋਇਆ ਸੀ। ਜਿਸ ਨੂੰ ਸਹੀ ਕਰਨ ਲਈ ਉਨ੍ਹਾਂ ਵੱਲੋਂ 22 ਤਰੀਕ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਬਿਜਲੀ ਮਹਿਕਮੇ ਵੱਲੋਂ ਇਸ ਖੰਬੇ ਨੂੰ ਨਾ ਹੀ ਚੁੱਕਿਆ ਗਿਆ ਤੇ ਨਾ ਹੀ ਬਿਜਲੀ ਸਪਲਾਈ ਕੱਟੀ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਗਿਆ।
ਹਾਦਸੇ ਮਗਰੋਂ ਪਿੰਡ ਵਾਸੀਆਂ ਵਿੱਚ ਬਿਜਲੀ ਮਹਿਕਮੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਥਾਣਾ ਸਦਰ ਰੋਪੜ ਵਿਖੇ ਇਕੱਠਾ ਹੋ ਕੇ ਬਿਜਲੀ ਮਹਿਕਮੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਾਮਲੇ ਬਾਰੇ ਗੱਲ ਕਰਦਿਆਂ ਥਾਣਾ ਸਦਰ ਦੇ ਐਸਐਚਓ ਸਨੀ ਖੰਨਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੋਵੇਗਾ ਉਸ ਵਿਰੁੱਧ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ।