Punjabi youth success; ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਦੇ ਨੌਜਵਾਨ ਮਨੀਸ਼ ਸ਼ਰਮਾ ਨੇ ਨਿਊਜ਼ੀਲੈਂਡ ‘ਚ ਪੁਲਿਸ ਅਫਸਰ ਵਜੋਂ ਭਰਤੀ ਹੋ ਕੇ ਆਪਣੇ ਪਿੰਡ ਤੇ ਪਰਿਵਾਰ ਨਾ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਸਫ਼ਲਤਾ ਤੋਂ ਬਾਅਦ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ। ਮਨੀਸ਼ ਦੇ ਪਿਤਾ ਓਮ ਪ੍ਰਕਾਸ ਸਿਘ ਨੇ ਦੱਸਿਆਂ ਕਿ ਉਨ੍ਹਾਂ ਦੇ ਪੁੱਤਰ ਨੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਗੁਰੂ ਪ੍ਰੇਮ ਕਮਰਸਰ ਪਬਲਿਕ ਸਕੂਲ ਤੋਂ ਕੀਤੀ ਤੇ 12ਵੀਂ ਦੀ ਪੜ੍ਹਾਈ ਜਲੰਧਰ ਦੇ ਇੱਕ ਪ੍ਰਸਿੱਧ ਸਕੂਲ ਤੋਂ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਮਨੀਸ਼ 2016 ‘ਚ ਪੜ੍ਹਾਈ ਤੇ ਚੰਗੇ ਕਰਿਅਰ ਲਈ ਨਿਊਜ਼ੀਲੈਂਜ ਚਲਾ ਗਿਆ, ਜਿੱਥੇ ਉਸ ਦੀ ਨਿਯੁਕਤੀ ਪੁਲਿਸ ਫੋਰਸ ‘ਚ ਇੱਕ ਅਫਸਰ ਵਜੋਂ ਹੋਈ ਹੈ।
ਮਨੀਸ਼ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਬਚਪਨ ਤੋਂ ਹੀ ਮਨੀਸ਼ ਦਾ ਸੁਪਨਾ ਪੁਲਿਸ ‘ਚ ਭਰਤੀ ਹੋਣ ਦਾ ਸੀ। ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਮਨੀਸ਼ ਨੇ ਤਿੰਨ ਸਾਲਾਂ ਤੱਕ ਸ਼ਰੀਰਕ ਤੇ ਮਾਨਸਿਕ ਮਿਹਨਤ ਜਾਰੀ ਰੱਖੀ। ਆਖਿਰਕਾਰ ਉਨ੍ਹਾਂ ਦੀ ਮਿਹਨਤ ਮੁੱਲ ਪੈ ਗਿਆ ਤੇ ਉਹ ਨਿਊਜ਼ੀਲੈਂਡ ਪੁਲਿਸ ਫੋਰਸ ‘ਚ ਭਰਤੀ ਹੋ ਗਏ।
ਮਨੀਸ਼ ਸ਼ਰਮਾ ਦੀ ਸਫ਼ਲਤਾ ਤੋਂ ਬਾਅਦ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਉਸ ਦੇ ਮਾਤਾ-ਪਿਤਾ ਤੇ ਪਰਿਵਾਰ ਵਾਲਿਆਂ ਨੇ ਇਸ ਨੂੰ ਗੌਰਵ ਦਾ ਪਲ ਦੱਸਿਆ ਹੈ। ਪਿੰਡ ਵਾਸੀ ਤੇ ਰਿਸ਼ਤੇਵਾਰ ਲਗਾਤਾਰ ਮਨੀਸ਼ ਨੂੰ ਵਧਾਈਆਂ ਦੇ ਰਹੇ ਹਨ।