Ancient Bake Bihari Temple; ਜੇਕਰ ਤੁਸੀਂ ਜਨਮ ਅਸ਼ਟਮੀ ਮੌਕੇ ਵਰਿੰਦਾਵਨ ਧਾਮ ਜਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ, ਤਾਂ ਤੁਸੀਂ ਰਿਆਸਤੀ ਸ਼ਹਿਰ ਨਾਭਾ ਦੇ 350 ਸਾਲਾਂ ਪ੍ਰਾਚੀਨ ਸ਼੍ਰੀ ਬਾਂਕੇ ਬਿਹਾਰੀ ਦੇ ਮੰਦਿਰ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਹੋ। ਕਿਉਂਕਿ ਜੋ ਵਰਿੰਦਾਵਨ ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਹੈ ਉਹ ਹੀ ਸਰੂਪ ਤੁਹਾਨੂੰ ਨਾਭਾ ਵਿਖੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇਗਾ। ਸ਼੍ਰੀ ਬਾਂਕੇ ਬਿਹਾਰੀ ਜੀ ਦਾ ਇਹ ਪ੍ਰਾਚੀਨ ਮੰਦਿਰ ਧਰਮੀ ਰਾਜਿਆ ਨੇ ਬਣਾਇਆ ਸੀ। ਇਸ ਰਿਆਸਤੀ ਨਗਰੀ ਨਾਭਾ ਦੇ ਮੰਦਿਰ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਇਸ ਮੰਦਰ ਵਿੱਚ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ।
ਨਾਭਾ ਨੂੰ ਮਿੰਨੀ ਕਾਸੀ ਵਜੋਂ ਜਾਣਿਆ ਜਾਂਦਾ ਹੈ। ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਮੰਦਰ ਸਥਾਪਿਤ ਕੀਤੇ ਗਏ ਹਨ। ਨਾਭਾ ਦਾ ਸਭ ਤੋਂ ਪ੍ਰਾਚੀਨ ਮੰਦਰ ਨਾਭਾ ਦੇ ਧਰਮੀ ਮਹਾਰਾਜਿਆਂ ਵੱਲੋਂ ਬਾਕੇ ਬਿਹਾਰੀ ਜੀ ਦਾ ਮੰਦਰ ਅੱਜ ਤੋਂ 350 ਸਾਲ ਪਹਿਲਾਂ ਬਣਵਾਇਆ ਗਿਆ ਸੀ, ਇਹ ਪ੍ਰਾਚੀਨ ਮੰਦਰ ਨਾਭਾ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਦੇਸ਼ ਭਰ ਵਿੱਚ ਇੱਕ ਮੰਦਰ ਬਾਂਕੇ ਬਿਹਾਰੀ ਜੀ ਦਾ ਵਰਿੰਦਾਵਨ ਹੈ ਅਤੇ ਦੂਜਾ ਰਿਆਸਤੀ ਸ਼ਹਿਰ ਨਾਭਾ ਵਿੱਚ ਹੈ। ਇਸ ਮੰਦਰ ਨਾਲ ਸ਼ਰਧਾਲੂਆਂ ਦਾ ਅਥਾਹ ਵਿਸ਼ਵਾਸ ਹੈ। ਸ਼ਰਧਾਲੂ ਮੰਦਿਰ ਵਿੱਚ ਆ ਕੇ ਨਤਮਸਤਕ ਹੁੰਦੇ ਹਨ ਅਤੇ ਸ਼ਰਧਾਲੂਆਂ ਦਾ ਇੱਥੇ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ।
ਇਸ ਮੌਕੇ ਤੇ ਮੰਦਿਰ ਦੇ ਪੁਜਾਰੀ ਸੁਰੇਸ਼ ਕੁਮਾਰ ਸੇਠੀ ਨੇ ਕਿਹਾ ਕਿ ਇਸ ਮੰਦਰ ਦਾ ਇਤਿਹਾਸ ਵਰਿੰਦਾਵਨ ਦੇ ਨਾਲ ਜੁੜਿਆ ਹੋਇਆ ਹੈ। ਕਿਉਂਕਿ ਬਿਹਾਰੀ ਜੀ ਦਾ ਮੰਦਰ ਇੱਕ ਵਰਿੰਦਾਵਨ ਵਿੱਚ ਹੈ ਅਤੇ ਦੂਜਾ ਰਿਆਸਤੀ ਸ਼ਹਿਰ ਨਾਭਾ ਵਿੱਚ ਹੈ ਇਹ ਮੰਦਰ ਨਾਭਾ ਦੇ ਮਹਾਰਾਜਿਆਂ ਨੇ ਬਣਵਾਇਆ ਸੀ ਅਤੇ ਇਹ ਕਰੀਬ 350 ਸਾਲ ਪੁਰਾਣਾ ਮੰਦਿਰ ਹੈ। ਇਥੋਂ ਦੂਰੋਂ ਦੂਰੋਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਉਨਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ।
ਇਸ ਮੌਕੇ ਤੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਇਹ ਮੰਦਰ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਭਾਵੇਂ ਕਿ ਅਸੀਂ ਅੱਜ ਵਰਿੰਦਾਵਨ ਬਾਂਕੇ ਬਿਹਾਰੀ ਮੰਦਿਰ ਵਿੱਚ ਮੱਥਾ ਟੇਕਣ ਨਹੀਂ ਜਾ ਸਕੇ। ਪਰ ਅਸੀਂ ਬਾਕੇ ਬਿਹਾਰੀ ਵਿੱਚ ਬਣੇ ਨਾਭਾ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਆਏ ਹਾਂ ਅਤੇ ਇਸ ਦੀ ਬਹੁਤ ਮਹੱਤਤਾ ਹੈ ਇੱਥੇ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ। ਇਹ ਬਹੁਤ ਹੀ ਪ੍ਰਾਚੀਨ ਮੰਦਰ ਹੈ। ਇੱਥੇ ਹਰ ਇੱਕ ਮਨੋਕਾਮਨਾ ਜੋ ਸੱਚੇ ਮਨ ਨਾਲ ਮੰਨਦਾ ਹੈ ਉਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ।