Child dies due to electrocution; ਭਾਰੀ ਬਰਸਾਤ ਕਾਰਨ ਜਿੱਥੇ ਜਲ ਜੀਵਨ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਹੈ, ਉੱਥੇ ਹੀ ਬਰਨਾਲਾ ਦੀ ਤਪਾ ਮੰਡੀ ਤੋਂ ਬੜੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ ।
ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਤਪਾ ਮੰਡੀ ਦੇ ਬਾਜ਼ਾਰਾਂ ਅੰਦਰ ਭਾਰੀ ਮੀਹ ਦਾ ਪਾਣੀ ਖੜ ਗਿਆ। ਭਾਰੀ ਬਰਸਾਤ ਦੇ ਚਲਦਿਆਂ ਪਿਆਰਾ ਲਾਲ ਬਸਤੀ ਤਪਾ ਦੇ ਰਹਿਣ ਵਾਲੇ ਰਹਿਣ ਵਾਲੇ 11 ਸਾਲਾ ਦੇਵ ਜੀਤ ਪੁੱਤਰ ਇੰਦਰਜੀਤ ਦੀ ਪਾਣੀ ਨਾਲ ਭਰੇ ਬਾਜ਼ਾਰ ਵਿੱਚ ਬਿਜਲੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਆਪਣੇ ਸਾਥੀਆਂ ਸਮੇਤ ਸਾਈਕਲ ਤੇ ਬਾਜ਼ਾਰ ਆਇਆ ਹੋਇਆ ਸੀ। ਪਰ ਜਦ ਮਾਰਕੀਟ ਕਮੇਟੀ ਤਪਾ ਦੇ ਗੇਟ ਨਾਲ ਹੱਥ ਲੱਗਿਆ ਤਾਂ ਉਸਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚਾ ਦੇਵਜੀਤ ਛੇਵੀਂ ਕਲਾਸ ਦੀ ਪੜ੍ਹਾਈ ਕਰਦਾ ਸੀ ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਦੱਸਿਆ ਜਾ ਰਿਹਾ ਹੈ ਅਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ।
ਇਸ ਦੁੱਖ ਦਾਇਕ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਮ੍ਰਿਤਕ ਦੀ ਮਾਂ ਅਤੇ ਚਾਰ ਭੈਣਾਂ ਆਪਣੇ ਭਰਾ ਨੂੰ ਯਾਦ ਕਰਕੇ ਡੂੰਗੇ ਸਦਮੇ ‘ਚ ਪੈ ਗਏ।
ਇਸ ਮੰਦਭਾਗੀ ਘਟਨਾ ਨੂੰ ਲੈ ਕੇ ਤਪਾ ਮੰਡੀ ਵਿੱਚ ਸ਼ੋਗ ਦੀ ਲਹਿਰ ਹੈ।
ਇਸ ਪਰਿਵਾਰ ਨਾਲ ਦੁੱਖ ਵਡਾਉਣ ਪਹੁੰਚੇ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬੰਸਲ ਨੇ ਮੰਦਭਾਗੀ ਘਟਨਾ ਨੂੰ ਲੈ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।