Flood Control Room Number released; ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਨੇ ਹੜ੍ਹ ਕੰਟਰੋਲ ਰੂਮ ਦਾ ਨੰਬਰ ਜਾਰੀ ਕੀਤਾ,ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਕੰਟਰੋਲ ਰੂਮ ਬਣਾਏ ਹੋਏ ਹਨ ਅਤੇ ਇਵੈਕੂਏਸ਼ਨ ਸੈਂਟਰ ਵੀ ਬਣਾਏ ਹੋਏ ਹਨ ਅਗਰ ਕਿਸੇ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰ 0186-2346944 ਤੇ ਸੰਪਰਕ ਕਰ ਸਕਦਾ ਹੈ ਤੁਰੰਤ ਹੀ ਉਸਨੂੰ ਸੇਵਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ,
ਅਦਿਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਜਿਲਾ ਪਠਾਨਕੋਟ ਦੇ ਕਿਸੇ ਵੀ ਪਿੰਡ ਅੰਦਰ ਜਾਂ ਗਲੀ ਮੁਹੱਲੇ ਅੰਦਰ ਉਹਨਾਂ ਨੂੰ ਲੱਗਦਾ ਹੈ ਕਿ ਪਾਣੀ ਜਿਆਦਾ ਭਰ ਗਿਆ ਹੈ ਤਾਂ ਕਿਰਪਾ ਕਰਕੇ ਉਹ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਚਲੇ ਜਾਣ ਜਾਂ ਫਿਰ ਨਜ਼ਦੀਕੀ ਕਿਸੇ ਉੱਚੇ ਸਥਾਨਾਂ ਤੇ ਪਹੁੰਚ ਜਾਣ।
ਉਹਨਾਂ ਕਿਹਾ ਕਿ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਐਡਮਿਨਿਸਟ੍ਰੇਸ਼ਨ ਵੱਲੋਂ ਕੰਟਰੋਲ ਰੂਮ ਬਣਾਏ ਹੋਏ ਹਨ ਅਤੇ ਇਵੈਕੂਏਸ਼ਨ ਸੈਂਟਰ ਵੀ ਬਣਾਏ ਹੋਏ ਹਨ ਅਗਰ ਕਿਸੇ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰ 0186-2346944 ਤੇ ਸੰਪਰਕ ਕਰ ਸਕਦਾ ਹੈ ਤੁਰੰਤ ਹੀ ਉਸਨੂੰ ਸੇਵਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਜੋ ਲੋਕ ਕਿਸੇ ਸਥਾਨ ਤੇ ਪਾਣੀ ਭਰਨ ਕਰਕੇ ਘਿਰ ਗਏ ਹਨ ਉਹਨਾਂ ਨੂੰ ਬਚਾ ਕੇ ਸੁਰੱਖਿਤ ਸਥਾਨਾਂ ਤੇ ਪਹੁੰਚਾਇਆ ਜਾਵੇਗਾ।