Chandigarh ‘ਚ ਕਿਸਾਨ ਏਕਤਾ ਦੀ ਕੋਸ਼ਿਸ਼ ਜਾਰੀ, ਸੰਘਰਸ਼ ਲਈ ਨਵੀਂ ਰਣਨੀਤੀ ਦੀ ਉਮੀਦ

Farmer unity continue in Chandigarh ;- ਚੰਡੀਗੜ੍ਹ ਵਿੱਚ ਅੱਜ ਹੋਈ ਕਿਸਾਨ ਏਕਤਾ ਬੈਠਕ ਕਿਸੇ ਨਤੀਜੇ ‘ਤੇ ਨਹੀਂ ਪੁੱਜੀ, ਕਿਉਂਕਿ ਸਾਰੇ ਕਿਸਾਨ ਸੰਗਠਨ ਇਸ ‘ਚ ਸ਼ਾਮਲ ਨਹੀਂ ਹੋਏ। MSP ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਵੱਖ-ਵੱਖ ਰੂਪ ਵਿੱਚ ਆੰਦੋਲਨ ਕਰ ਰਹੇ ਹਨ, ਜਿਸ ਕਾਰਨ ਸੰਘਰਸ਼ ਕਮਜ਼ੋਰ ਪੈ ਰਿਹਾ ਸੀ। ਇਹੀ ਦੇਖਦੇ ਹੋਏ, […]
ਮਨਵੀਰ ਰੰਧਾਵਾ
By : Published: 12 Feb 2025 17:46:PM
Chandigarh ‘ਚ ਕਿਸਾਨ ਏਕਤਾ ਦੀ ਕੋਸ਼ਿਸ਼ ਜਾਰੀ, ਸੰਘਰਸ਼ ਲਈ ਨਵੀਂ ਰਣਨੀਤੀ ਦੀ ਉਮੀਦ

Farmer unity continue in Chandigarh ;- ਚੰਡੀਗੜ੍ਹ ਵਿੱਚ ਅੱਜ ਹੋਈ ਕਿਸਾਨ ਏਕਤਾ ਬੈਠਕ ਕਿਸੇ ਨਤੀਜੇ ‘ਤੇ ਨਹੀਂ ਪੁੱਜੀ, ਕਿਉਂਕਿ ਸਾਰੇ ਕਿਸਾਨ ਸੰਗਠਨ ਇਸ ‘ਚ ਸ਼ਾਮਲ ਨਹੀਂ ਹੋਏ। MSP ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਵੱਖ-ਵੱਖ ਰੂਪ ਵਿੱਚ ਆੰਦੋਲਨ ਕਰ ਰਹੇ ਹਨ, ਜਿਸ ਕਾਰਨ ਸੰਘਰਸ਼ ਕਮਜ਼ੋਰ ਪੈ ਰਿਹਾ ਸੀ। ਇਹੀ ਦੇਖਦੇ ਹੋਏ, ਸੰਯੁਕਤ ਕਿਸਾਨ ਮੋਰਚਾ (SKM) ਨੇ ਸਭ ਸੰਗਠਨਾਂ ਨੂੰ ਇਕ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਖਨੌਰੀ ਬਾਰਡਰ ਦੇ ਕਿਸਾਨ ਆਗੂ ਬੈਠਕ ‘ਚ ਸ਼ਾਮਲ ਨਹੀਂ ਹੋਏ।

ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ: ਅੱਗੇ ਦੀ ਰਣਨੀਤੀ ‘ਚ ਤਾਲਮੇਲ ਦੀ ਉਮੀਦ

ਬੈਠਕ ਮਗਰੋਂ ਆਯੋਜਿਤ ਪ੍ਰੈਸ ਕਾਨਫਰੰਸ ‘ਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ,“ਅੱਜ ਦੀ ਬੈਠਕ ਵਿੱਚ ਦੋ ਫੋਰਮ ਹਾਜ਼ਰ ਸਨ, ਪਰ ਇੱਕ ਫੋਰਮ ਸ਼ਾਮਲ ਨਹੀਂ ਹੋਇਆ। ਅਸੀਂ ਇਹ ਸਹਿਮਤੀ ਬਣਾਈ ਹੈ ਕਿ ਤਾਲਮੇਲ ਨੂੰ ਅੱਗੇ ਵਧਾਇਆ ਜਾਵੇ। ਹਾਲਾਂਕਿ ਖਨੌਰੀ ਮੋਰਚੇ ਦੇ ਸਾਥੀ ਨਹੀਂ ਆ ਸਕੇ, ਪਰ ਅਸੀਂ ਜਲਦੀ ਹੀ ਉਨ੍ਹਾਂ ਨਾਲ ਗੱਲ ਕਰਾਂਗੇ। ਫਿਰ ਤੋਂ ਕੋਸ਼ਿਸ਼ ਕਰਾਂਗੇ ਕਿ ਸਾਰੇ ਕਿਸਾਨ ਇਕੱਠੇ ਹੋਣ। ਲੜਾਈ ਲੰਮੀ ਹੈ, ਤੇ ਇਸਨੂੰ ਅਕੇਲੇ ਨਹੀਂ ਜਿੱਤਿਆ ਜਾ ਸਕਦਾ, ਸਭ ਨੂੰ ਮਿਲਕੇ ਲੜਨਾ ਪਵੇਗਾ।”

ਸਰਵਣ ਸਿੰਘ ਪੰਧੇਰ“ਅੰਦੋਲਨ ਨੇ ਕਿਸਾਨਾਂ ਨੂੰ ਮੁੜ ਜਾਗਰੂਕ ਕੀਤਾ”

ਬੈਠਕ ਦੌਰਾਨ, ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ਦੇ ਕਿਸਾਨ ਆਗੂ ਸ਼ਾਮਲ ਨਹੀਂ ਹੋ ਸਕੇ, ਪਰ ਇਹ ਆੰਦੋਲਨ ਕਿਸਾਨਾਂ ਨੂੰ ਫਿਰ ਤੋਂ ਸਰਗਰਮ ਕਰ ਰਹੀ ਹੈ।

“ਅਸੀਂ ਪਿਛਲੇ ਆੰਦੋਲਨ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ। ਸਾਨੂੰ ਆਪਣੇ ਬਾਕੀ ਸਾਥੀਆਂ ਨੂੰ ਵੀ ਸ਼ਾਮਲ ਕਰਨਾ ਹੈ ਤਾਂ ਜੋ ਸੰਘਰਸ਼ ਹੋਰ ਮਜ਼ਬੂਤ ਹੋਵੇ। ਪਿਛਲੀਆਂ ਚਾਰ ਬੈਠਕਾਂ ਵਿੱਚ ਜੋ ਤਰੱਕੀ ਹੋਈ, ਉਸਨੂੰ ਅਸੀਂ ਹੋਰ ਅੱਗੇ ਵਧਾਵਾਂਗੇ।”

ਸ਼ੰਭੂ ਬਾਰਡਰ ‘ਤੇ ਸ਼ਾਮ ਨੂੰ ਹੋਵੇਗੀ ਅਗਲੀ ਬੈਠਕ

14 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਬੈਠਕ ਵਿੱਚ ਕੌਣ ਸ਼ਾਮਲ ਹੋਵੇਗਾ, ਇਹ ਫੈਸਲਾ ਸ਼ੰਭੂ ਬਾਰਡਰ ‘ਤੇ ਸ਼ਾਮ ਨੂੰ ਹੋਣ ਵਾਲੀ ਮੀਟਿੰਗ ‘ਚ ਲਿਆ ਜਾਵੇਗਾ।

ਅੱਗੇ ਕੀ?

ਹਾਲਾਂਕਿ ਅੱਜ ਦੀ ਬੈਠਕ ‘ਚ ਕਿਸਾਨ ਪੂਰੀ ਤਰ੍ਹਾਂ ਇਕਜੁੱਟ ਨਹੀਂ ਹੋ ਸਕੇ, ਪਰ ਸੰਯੁਕਤ ਕਿਸਾਨ ਮੋਰਚੇ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਸਾਰੇ ਸੰਗਠਨਾਂ ਵਿਚਾਲੇ ਤਾਲਮੇਲ ਬਣ ਜਾਵੇਗਾ। ਹੁਣ ਸਭ ਦੀ ਨਜ਼ਰ 14 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਬੈਠਕ ਅਤੇ ਇਸ ਤੋਂ ਪਹਿਲਾਂ ਕਿਸਾਨ ਏਕਤਾ ‘ਤੇ ਟਿਕੀ ਹੋਈ ਹੈ।

Read Latest News and Breaking News at Daily Post TV, Browse for more News

Ad
Ad